ਨਾਈਟ ਕਰਫਿਊ ਦੌਰਾਨ ਵੀ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ
1 min read

ਸੀਸੀਟੀਵੀ ਵਿੱਚ ਦਿਖਾਈ ਦਿੱਤੇ ਚੋਰ ਇਕ ਨਹੀਂ ਬਲਕਿ 2 ਵਾਰ ਘਰ ਵਿੱਚ ਵੜ ਕੀਤੀ ਚੋਰੀ
ਪੁਲਿਸ ਪ੍ਰਸ਼ਾਸਨ ਦੀ ਸਤਰਕਤਾ ਤੇ ਉੱਠੇ ਸਵਾਲ
ਜਾਣਕਾਰੀ ਅਨੁਸਾਰ ਜਲਾਲਾਬਾਦ ਦੀ ਪੁਰਾਣੀ ਮਾਰਕੀਟ ਕਮੇਟੀ ਨਜ਼ਦੀਕ ਡਾ ਟੱਕਰ ਵਾਲੀ ਗਲੀ ਦੇ ਵਿੱਚ ਚੋਰਾਂ ਨੇ ਇਕ ਚੋਰੀ ਦੀ ਵਾਰਦਾਤ ਨੂੰ ਬੜੇ ਹੀ ਸ਼ਾਤਿਰ ਢੰਗ ਨਾਲ ਅੰਜਾਮ ਦਿੱਤਾ ਇਹ ਸਾਰੀ ਘਟਨਾ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਜਿੱਥੇ ਚੋਰ ਪਹਿਲਾਂ ਰਾਤ ਡੇਢ ਵਜੇ ਦੇ ਕਰੀਬ ਇਕ ਸਪਲੈਂਡਰ ਮੋਟਰਸਾਈਕਲ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਉਂਦੇ ਹਨ ਉੱਥੇ ਹੀ ਦੁਬਾਰਾ ਫੇਰ ਤੜਕਸਾਰ ਚਾਰ ਵਜੇ ਦੁਬਾਰਾ ਉਸੇ ਘਰ ਦੇ ਵਿੱਚ ਦਾਖ਼ਲ ਹੋ ਕੇ ਦੁਬਾਰਾ ਚੋਰੀ ਕਰਦੇ ਹਨ
ਜਾਣਕਾਰੀ ਦਿੰਦੇ ਹੋਏ ਕਪਿਲ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦਾ ਵਪਾਰ ਜਲਾਲਾਬਾਦ ਦੇ ਨਾਲ ਗੁਰੂ ਹਰਸਹਾਏ ਦੇ ਵਿੱਚ ਅਤੇ ਇੱਕ ਘਰ ਉਨ੍ਹਾਂ ਦਾ ਗੁਰੂ ਹਰਸਹਾਏ ਦੇ ਵਿਚ ਵੀ ਹੈ ਨਾਈਟ ਕਰਫ਼ਿਊ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਘਰ ਆਰਾਮ ਦੇ ਲਈ ਪਰੇਸ਼ਾਨੀ ਹੁੰਦੀ ਸੀ ਜਿਸ ਦੇ ਚਲਦਿਆਂ ਉਨ੍ਹਾਂ ਦੇ ਵੱਲੋਂ ਪਰਿਵਾਰ ਸਮੇਤ ਗੁਰੂ ਹਰਸਹਾਏ ਕੁਝ ਦਿਨ ਰਹਿਣਾ ਪਿਆ ਅਤੇ ਅੱਜ ਜਦ ਉਹ ਤੜਕੇ ਆਪਣੇ ਘਰ ਗੇੜਾ ਮਾਰਨ ਆਏ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਬਾਹਰ ਤਾਂ ਤਾਲਾ ਲੱਗਾ ਸੀ ਲੇਕਿਨ ਅੰਦਰ ਘਰ ਦੇ ਰਸੋਈ ਦੀ ਖਿੜਕੀ ਤੋੜ ਚੋਰਾਂ ਨੇ ਸਾਰੇ ਘਰ ਦਾ ਸਾਮਾਨ ਫਰੋਲ ਰੱਖਿਆ ਸੀ ਜਿਸ ਦੇ ਵਿਚ 5 ਲੱਖ 12 ਹਜ਼ਾਰ ਰੁਪਏ ਨਗਦ ਅਤੇ 1 ਕਿੱਲੋ ਚਾਂਦੀ ਦੀ ਮਾਲਾ ਅਤੇ ਬਾਕੀ ਸੋਨਾ ਜਿਸ ਦੀ ਕੀਮਤ 10 ਲੱਖ ਦੇ ਕਰੀਬ ਹੈ ਚੋਰੀ ਹੋ ਗਿਆ ਚੋਰਾਂ ਵੱਲੋਂ 15 ਲੱਖ ਰੁਪਏ ਦੇ ਕਰੀਬ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧ ਵਿਚ ਜਦ ਉਨ੍ਹਾਂ ਨੇ ਗਲੀ ਦੇ ਵਿਚ ਲੱਗੇ ਕੈਮਰੇ ਦੇਖੇ ਤਾਂ ਉਸਦੇ ਵਿੱਚ ਦਿਖਾਈ ਦਿੱਤਾ ਕਿ ਦੋ ਨੌਜਵਾਨ ਮੂੰਹ ਸਿਰ ਲਪੇਟ ਕੇ ਇਕ ਸਪਲੈਂਡਰ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਹਨ
ਬਾਈਟ :- ਕਪਿਲ ਅਰੋੜਾ
ਬਾਈਟ :- ਹਨੀ ਪੁਪਨੇਜਾ
ਇਸ ਸਬੰਧ ਵਿਚ ਥਾਣਾ ਸਿਟੀ ਜਲਾਲਾਬਾਦ ਦੇ ਇੰਚਾਰਜ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਜਿਸ ਤੇ ਫੋਰੈਂਸਿਕ ਦੀਅਾਂ ਟੀਮਾਂ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਜਲਦ ਹੀ ਆਰੋਪੀ ਪੁਲਸ ਦੀ ਹਿਰਾਸਤ ਵਿਚ ਹੋਣਗੇ
ਬਾਈਟ:- ਮਲਕੀਤ ਸਿੰਘ ਐਸਐਚਓ ਥਾਣਾ ਸਿਟੀ ਜਲਾਲਾਬਾਦ
ਫਿਲਹਾਲ ਪੁਲੀਸ ਦੇ ਵੱਲੋਂ ਫੋਰੈਂਸਿਕ ਟੀਮਾਂ ਦਾ ਸਹਿਯੋਗ ਲੈ ਅਤੇ ਸੀ ਸੀ ਟੀ ਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਚੋਰਾਂ ਨੂੰ ਫੜਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਪਰ ਸਵਾਲ ਉੱਠਦਾ ਹੈ ਕਿ ਜਦ ਸ਼ਹਿਰ ਦੇ ਵਿਚ ਨਾਈਟ ਕਰਫਿਊ ਲੱਗ ਜਾਂਦਾ ਹੈ ਤਾਂ ਫਿਰ ਚੋਰ ਇੱਕ ਨਹੀਂ ਬਲਕਿ ਇਕੋ ਰਾਤ ਚ ਇਕੋ ਘਰ ਦੇ ਵਿਚ ਦੋ ਦੋ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਕਿੱਦਾਂ ਪਹੁੰਚ ਜਾਂਦੇ ਹਨ ਪੁਲਿਸ ਦੀ ਸਤਰਕਤਾ ਤੇ ਸਵਾਲ ਉੱਠਣੇ ਲਾਜ਼ਮੀ ਹਨ