ਨਿਊ ਕੁੰਦਨ ਪੁਰੀ ਸ਼ਿਵ ਮੰਦਿਰ ਚ ਚੋਰੀ ਕਰਨ ਵਾਲਾ ਬੱਚਾ ਗੈਂਗ ਲੋਕਾਂ ਨੇ ਕੀਤੇ ਕਾਬੂ ,ਪੁਲਿਸ ਨੇ ਕੀਤੇ ਹਵਾਲੇ
1 min read

ਨਿਊ ਕੁੰਦਨ ਪੁਰੀ ਸ਼ਿਵ ਮੰਦਿਰ ਚ ਚੋਰੀ ਕਰਨ ਵਾਲਾ ਬੱਚਾ ਗੈਂਗ ਲੋਕਾਂ ਨੇ ਕੀਤੇ ਕਾਬੂ ,ਪੁਲਿਸ ਨੇ ਕੀਤੇ ਹਵਾਲੇ
ਲੁਧਿਆਣਾ ਦੇ ਇਲਾਕਾ ਕੁੰਦਨਪੁਰੀ ਸ਼ਿਵ ਮੰਦਰ ਚ ਦੇਰ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬੱਚਾ ਗੈਂਗ ਨੂੰ ਇਲਾਕੇ ਦੇ ਲੋਕਾਂ ਵੱਲੋਂ ਕਾਬੂ ਕਰਣ ਵਿਚ ਸਫਲਤਾ ਹਾਸਲ ਕੀਤੀ ਹੈ ਇਸ ਦੌਰਾਨ ਤਿੰਨ ਬੱਚਿਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਅਤੇ ਬਾਕੀ ਕੁਝ ਬੱਚੇ ਭੱਜਣ ਵਿਚ ਕਾਮਯਾਬ ਹੋ ਗਏ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬੱਚਿਆਂ ਨੂੰ ਕਾਬੂ ਕਰ ਅਗਲੀ ਜਾਂਚ ਪੜਤਾਲ ਜਾਰੀ ਹੈ
ਓਧਰ ਮੰਦਰ ਦੇ ਪੰਡਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਦੀ ਇਸ ਮੰਦਰ ਵਿੱਚ ਚੋਰੀ ਹੋ ਚੁੱਕੀ ਹੈ ਅੱਜ ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਜਿਸ ਉਪਰਾਂਤ ਉਹ ਹੈ ਬੱਚਿਆਂ ਨੂੰ ਇਲਾਕੇ ਦੇ ਲੋਕਾਂ ਵੱਲੋਂ ਫੜਿਆ ਸੀ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਨਾਲ ਹੋਰ ਵੀ ਬੱਚੇ ਸਨ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਬੂ ਕਰਨ ਦੀ ਗੱਲ ਕਹੀ ਜਾ ਰਹੀ ਹੈ।