ਪਟਿਆਲਾ ਦੀ ਕੇਂਦਰੀ ਸੁਧਾਰ ਜੇਲ ਵਿੱਚੋਂ ਤਿੰਨ ਕੈਦੀ ਹੋਏ ਫਰਾਰ
1 min read

ਪਟਿਆਲਾ ਦੀ ਕੇਂਦਰੀ ਸੁਧਾਰ ਜੇਲ ਵਿੱਚੋਂ ਤਿੰਨ ਕੈਦੀ ਹੋਏ ਫਰਾਰ ਜਿਨ੍ਹਾਂ ਵਿਚੋਂ ਇਕ ਦਾ ਨਾਮ ਸ਼ੇਰ ਸਿੰਘ ਜਿਸਨੂੰ ਮਾਣਯੋਗ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ,ਦੂਸਰਾ ਕੈਦੀ ਇੰਦਰਜੀਤ ਸਿੰਘ ਜਿਸ ਨੂੰ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਸੀ,ਅਤੇ ਤੀਸਰਾ ਕੈਦੀ ਜਸਪ੍ਰੀਤ ਸਿੰਘ ਜਿਸ ਨੂੰ ਕਿਸੇ ਮੁਕੱਦਮੇ ਵਿੱਚ ਸਜਾ ਦਿਤੀ ਗਈ ਸੀ ਫਿਲਹਾਲ ਤੀਨੋ ਹੀ ਕੈਦੀ ਜੇਲ ਦੀ ਦੀਵਾਰ ਤੋੜ ਕੇ ਫਰਾਰ ਹੋਣ ਵਿਚ ਕਾਮਯਾਬ ਹੋਏ ਹਨ ਇਸ ਸਾਰੇ ਮਾਮਲੇ ਦੀ ਜਾਣਕਾਰੀ ਆਈ.ਜੀ ਜੇਲ ਰੂਪ ਅਰੋੜਾ ਨੇ ਦਿਤੀ ਉਨ੍ਹਾਂ ਨੇ ਗੱਲਬਾਤ ਦੌਰਾਨ ਆਖਿਆ ਕਿ ਫਿਲਹਾਲ ਜੇਲ੍ਹ ਦੇ ਅੰਦਰ ਸਰਚ ਅਪ੍ਰੇਸ਼ਨ ਜਾਰੀ ਹੈ
ਇਸ ਸਾਰੇ ਮਾਮਲੇ ਦੀ ਜਾਣਕਾਰੀ ਆਈ.ਜੀ ਜੇਲ ਰੂਪ ਅਰੋੜਾ ਨੇ ਦਿਤੀ ਉਨ੍ਹਾਂ ਨੇ ਗੱਲਬਾਤ ਦੌਰਾਨ ਆਖਿਆ ਕਿ ਫਿਲਹਾਲ ਜੇਲ੍ਹ ਦੇ ਅੰਦਰ ਸਰਚ ਅਪ੍ਰੇਸ਼ਨ ਜਾਰੀ ਹੈ ਉਹਨਾਂ ਨੇ ਆਖਿਆ ਕਿ ਤਿੰਨੋਂ ਹੀ ਕੇਦੀ ਇਸ ਜੇਲ ਵਿੱਚ ਬੰਦ ਸੀ ਇਨ੍ਹਾਂ ਵਿੱਚੋਂ ਦੋ ਕੈਦੀਆਂ ਉਪਰ ਕੈਦ ਦੀ ਸਜ਼ਾ ਕੱਟ ਰਹੇ ਸੀ ਅਤੇ ਇੱਕ ਹਵਾਲਾਤੀ ਸੀ ਫਿਲਹਾਲ ਤਿੰਨਾਂ ਦੀ ਸਰਚ ਅਪ੍ਰੇਸ਼ਨ ਜਾਰੀ ਹੈ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ
ਸ਼ੇਰ ਸਿੰਘ ਉਮਰ 32 ਸਾਲ ਪਿੰਡ ਵਨੀਕੇ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜਿਸ ਨੂੰ ਕਿਸੇ ਮੁਕੱਦਮੇਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ
ਇੰਦਰਜੀਤ ਸਿੰਘ ਉਮਰ 35 ਜੋ ਕਿ ਪਿੰਡ ਰਾਣੀਪੁਰ ਜਿਲ੍ਹਾ ਕਪੂਰਥਲਾ ਰਹਿਣ ਵਾਲਾ ਸੀ ਜਿਸਨੂੰ ਨੂੰ ਇੱਕ ਮੁਕਾਦਮੇ ਵਿੱਚ 10 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ,
ਜਸਪ੍ਰੀਤ ਸਿੰਘ ਉਮਰ 28 ਸਾਲ ਪਿੰਡ ਢਾਡੀ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੂਪਨਗਰ ਜਿਸਨੂੰ ਕਿਸੇ ਮੁਕਦਮੇ ਵਿਚ ਸਜ਼ਾ ਸੁਣਾਈ ਗਈ ਸੀ