September 29, 2022

Aone Punjabi

Nidar, Nipakh, Nawi Soch

ਪਾਣੀ ਵਾਲੀ ਟੈਂਕੀ ਦੇ ਨਾਲ ਫਾਹ ਲੈ ਕੇ ਜੀਵਨ ਲੀਲਾ ਸਮਾਪਤ

1 min read
ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਭਗਤੂਪੁਰ ਦੇ ਵਿੱਚ ਨਾਨਕੇ ਰਹਿ ਰਹੇ ਨੌਜਵਾਨ ਸਿਮਰਜੀਤ ਸਿੰਘ ਦੇ ਵੱਲੋਂ ਪਾਣੀ ਟੈਂਕੀ ਦੇ ਨਾਲ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗੇ ਦੀ ਜਾਂਚ ਕੀਤੀ ਸ਼ੁਰੂ
.ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਘੁਮਾਣ ਦੇ ਪੁਲਿਸ ਅਧਿਕਾਰੀ ਏਐਸਆਈ ਬਘੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਨੇ ਫੋਨ ਤੇ ਸੂਚਨਾ ਦਿੱਤੀ ਕਿ ਪਿੰਡ ਦੀ ਪਾਣੀ ਵਾਲੀ ਟੈਂਕੀ ਦੇ ਉੱਤੇ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਸਿਮਰਨਜੀਤ ਸਿੰਘ ਜੋ ਕਿ ਚਾਰ ਸਾਲ ਦੀ ਉਮਰ ਵਿੱਚ ਹੀ ਆਪਣੇ ਨਾਨੇ ਬਲਬੀਰ ਸਿੰਘ ਭਗਤੂਪੁਰ ਦੇ ਕੋਲ ਰਹਿ ਰਿਹਾ ਸੀ ਅਤੇ ਨਾਨੇ ਨੇ ਉਸ ਨੂੰ ਪਾਲਿਆ ਸੀ, ਤੇ ਉਹ ਆਪਣੇ ਮਾਮੇ ਤਰਸੇਮ ਸਿੰਘ ਦੇ ਨਾਲ ਸਬਜ਼ੀ ਦਾ ਕੰਮ ਕਰਦਾ ਸੀ। ਜੋ ਪਿਛਲੇ ਦੋ ਦਿਨਾਂ ਤੋਂ ਕਿਤੇ ਚਲਾ ਗਿਆ ਸੀ, ਜਿਸ ਦੀ ਉਨ੍ਹਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ। ਲੇਕਿਨ ਅੱਜ ਸ਼ਨੀਵਾਰ ਸਵੇਰੇ ਪਿੰਡ ਦੀ ਵਾਟਰ ਸਪਲਾਈ ਟੈਂਕੀ ਦੇ ਕੋਲ ਗਲ ਵਿੱਚ ਰੱਸੀ ਪਈ ਹੋਈ ਸਿਨਰਨਜੀਤ ਸਿੰਘ ਦੀ ਲਾਸ਼ ਲਟਕ ਰਹੀ ਸੀ। ਪਿੰਡ ਦੇ ਲੋਕ ਕਹਿ ਰਹੇ ਹਨ, ਕਿ ਨੌਜਵਾਨ ਨੇ ਆਤਮਹਤਿਆ ਨਹੀਂ ਕੀਤੀ ਬਲਕਿ ਉਸਦਾ ਕਤਲ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਇਸ ਘਟਨਾ ਸਬੰਧੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *