ਪਿੰਡ ਮਾਛੀਕੇ ਦੇ ਇਕਲੌਤੇ ਪੁੱਤ ਦੀ ਦਿਲ ਦਾ ਦੌਰਾ ਪੈਣ ਨਾਲ ਕੈਨੇਡਾ ਚ ਮੌਤ
1 min read

ਮੋਗਾ ਜਿਲਾ ਦੇ ਪਿੰਡ ਮਾਛੀਕੇ ਦੇ ਰਹਿਣ ਵਾਲਾ ਸੀ ਨੌਜਵਾਨ,
ਪਿੰਡ ਖੇਡਦਾ ਸੀ ਫੁੱਟਬਾਲ, ਹਲਕੇ ਭਰ ਦੇ ਨੌਜਵਾਨਾ ਨਾਲ ਸੀ ਗੂੜੀ ਆੜੀ ।
ਅੱਠ ਦਿਨ ਬੀਤ ਜਾਣ ਤੇ ਵੀ ਸਿਆਸੀ ਲੀਡਰ ਜਾਂ ਕਿਸੇ ਆਗੂ ਨੇ ਪਰਿਵਾਰ ਦੀ ਨਹੀਂ ਲਈ ਸਾਰ,
ਹਲਕੇ ਭਰ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਪ੍ਰਤੀ ਲੋਕਾਂ ਵਿੱਚ ਗੁੱਸੇ ਦੀ ਲਹਿਰ,
ਕਹਿੰਦੇ ਵੋਟਾਂ ਵੇਲੇ ਕਰਾਂਗੇ ਸਾਰਾ ਹਿਸਾਬ ਕਿਤਾਬ ,
ਮਾਤਾ ਪਿਤਾ ਤੇ ਬਜ਼ੁਰਗ ਦਾਦੀ ਦਾ ਰੋ ਰੋ ਹੋਇਆ ਬੁਰਾ ਹਾਲ,
ਭੈਣ ਕਹਿੰਦੀ ਮੈਂ ਸਿਹਰਾ ਬੰਨ੍ਹ ਕੇ ਕਰਨੀਆਂ ਅੰਤਮ ਰਸਮਾਂ ਪੂਰੀਆਂ, ਕੈਨੇਡਾ ਸਰਕਾਰ ਸਾਡੇ ਪਰਿਵਾਰ ਨੂੰ ਦੇਵੇ ਵੀਜ਼ਾ ,
ਐਨ ਆਰ ਆਈ ਭਰਾਵਾਂ ਨੂੰ ਸਹਿਯੋਗ ਕਰਨ ਲਈ ਹੱਥ ਬੰਨ੍ਹ ਕੇ ਕੀਤੀ ਬੇਨਤੀ ,
ਸਮਾਜ ਸੇਵੀ ਕੰਨੀ ਦਾ ਸਰਕਾਰ ਅਤੇ ਸਾਡੇ ਦੇਸ਼ ਦੇ ਚੰਗੇ ਲੀਡਰਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ ,
ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ, ਧਾਹਾਂ ਮਾਰ ਧੀ ਭੈਣ ਮਾਂ ਨਹੀਂ ਜਾਂਦੀ ਦੀ ਝੱਲੀ ,
ਮੋਗਾ ਤੋਂ ਪੱਤਰਕਾਰ ਭੁਪਿੰਦਰ ਜੌੜਾ ਦੀ ਰਿਪੋਰਟ