August 18, 2022

Aone Punjabi

Nidar, Nipakh, Nawi Soch

ਪੁਲੀਸ ਵੱਲੋਂ ਵਾਰਦਤ ਵਿੱਚ ਵਰਤੀ ਗੱਡੀ ਬਰਾਮਦ ਅੰਦਰੋਂ ਹੈਰੋਇਨ ਬਰਾਮਦ

1 min read

ਬੀਤੀ ਦੇਰ ਸ਼ਾਮ ਥਾਣਾ ਸਦਰ ਪੱਟੀ ਦੀ ਨਜ਼ਦੀਕ ਪੁਲੀਸ ਮੁਲਾਜ਼ਮਾਂ ਤੇ ਨਸ਼ਾਂ ਤਸਕਰਾਂ ਨਾਲ ਹੋਈ ਮੁਠਭੇੜ ਦਰਮਿਆਨ ਇੱਕ ਪੁਲੀਸ ਮੁਲਾਜ਼ਮ ਗੁਰਸਾਹਿਬ ਸਿੰਘ ਜਖ਼ਮੀਂ ਹੋ ਗਿਆ । ਨਸ਼ਾਂ ਤਸਕਰਾਂ ਵੱਲੋਂ ਚਲਾਈ ਗਈ ਗੋਲੀ ਪੁਲੀਸ ਕਾਂਸਟੇਬਲ ਦੇ ਸੱਜੇ ਪੱਟ ਵਿੱਚ ਲੱਗੀ ਜਿਸ ਦਾ ਇਲਾਜ ਲਈ ਸਿਵਲ ਹਸਪਤਾਲ ਪੱਟੀ ਅੰਦਰ ਚੱਲ ਰਿਹਾ ਹੈ ਪਰ ਘਟਨਾਂ ਨੂੰ ਅੰਜਾਮ ਦੇਣ ਵਾਲੇ ਨਸ਼ਾਂ ਤਸਕਰ ਪੁਲੀਸ ਦੀ ਪਕੜ ਤੋਂ ਬਹਾਰ ਹਨ। ਜ਼ਿਲੇ ਤਰਨਤਾਰਨ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲੀਸ ਵੱਲੋਂ ਪੁਲੀਸ ਥਾਣਾ ਸਦਰ ਪੱਟੀ ਤੋਂ ਕੁਝ ਦੂਰੀ ਤੇ ਲਗਾਏ ਨਾਕੇ ਦੌਰਾਨ ਸੂਚਨਾਂ ਦੇ ਅਧਾਰ ਤੇ ਭਿਖੀਵਿੰਡ ਵਾਲੀ ਸਾਈਡ ਤੋਂ ਆ ਰਹੀ ਇੱਕ ਕਰੇਟਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਵੱਲੋਂ ਪੁਲੀਸ ਤੇ ਗੋਲੀ ਚਲਾ ਦਿੱਤੀ ਗਈ ਤੇ ਗੋਲੀ ਲੱਗਣ ਨਾਲ ਪੁਲੀਸ ਕਾਸਟੇਬਲ ਗੁਰਸਾਹਿਬ ਸਿੰਘ ਜਖ਼ਮੀਂ ਹੋ ਗਿਆ। ਪੁਲੀਸ ਵੱਲੋਂ ਜਵਾਬੀ ਫਾਈਰਿੰਗ ਕੀਤੀ ਗਈ ਪਰ ਕਾਰ ਸਵਾਰ ਵੱਲੋਂ ਗੱਡੀ ਵਾਪਸ ਭਜਾਉਣ ਤੇ ਪੁਲੀਸ ਪਾਰਟੀ ਨੇ ਪਿੱਛਾ ਕੀਤਾ ਪਰ ਕੁਝ ਦੂਰੀ ਮੁਲਜ਼ਮ ਗੱਡੀ ਛੱਡ ਕੇ ਫਰਾਰ ਹੋ ਗਏ ਜਿਸ ਨੂੰ ਪੁਲੀਸ ਨੇ ਕਬਜੇ ਵਿੱਚ ਲੈ ਲਿਆ । ਪੁਲੀਸ ਵੱਲੋਂ ਵਾਰਦਤ ਅੰਦਰ ਵਰਤੀ ਗੱਡੀ ਦੀ ਤਲਾਸ਼ੀ ਲੈਣ ਤੇ ਗੱਡੀ ਅੰਦਰੋਂ 960 ਗ੍ਰਾਂਮ ਹੈਰੋਇੰਨ  ਇੱਕ ਮੋਬਾਇਲ ਫੋਨ ਤੇ ਗੱਡੀ ਦੇ ਕਾਗਜਾਤ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਘਟਨਾਂ ਦੇ ਸਬੰਧ ਵਿੱਚ ਡੈਨੀਅਲ ਉਰਫ਼ ਸੰਜੂ ਵਾਸੀ ਵਸਤੀ ਟੈਂਕਾ ਵਾਲੀ ਫ਼ਿਰੋਜਪੁਰ ਤੇ ਫਿਲਪਿਸ ਉਰਫ਼ ਫਿੱਲੀ ਪੁੱਤਰ ਜੂਸਫ਼ ਵਾਸੀ ਜੱਲਾ ਚੌਕੀ ਮੱਖੂ ਜ਼ਿਲਾ ਫਿਰੋਜ਼ਪੁਰ ਦੇ ਖ਼ਿਲਾਫ਼ ਪਰਚਾ ਦਰਜ਼ ਕੀਤਾ ਹੈ ਤੇ ਫਿਲਹਾਲ ਫਰਾਰ ਦੋਵਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇਮਾਰੀ ਜਾਰੀ ਹੈ। 

ਵੱਖਰੀ ਖਬਰ  ਪੁਲੀਸ ਥਾਣਾ ਸਿਟੀ ਪੱਟੀ ਦੀ ਪੁਲੀਸ਼ ਪਾਰਟੀ ਵੱਲੋਂ  ਗੁਰਪ੍ਰਤਾਪ ਸਿੰਘ ਗੋਰਾ ਉਰਫ਼ ਮੀਆਂ ਪੁੱਤਰ ਬਾਜ ਸਿੰਘ ਵਾਸੀ ਵਾਰਡ ਨੰਬਰ 12 ਪੱਟੀ ਨੂੰ 970 ਗ੍ਰਾਂਮ ਹੈਰੋਇੰਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਦੇ ਖ਼ਿਲਾਫ਼ ਮਕੁੱਦਮਾਂ ਦਰਜ਼ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।ਇਸ ਸਬੰਧੀ ਪੁਲੀਸ ਅਧਿਕਾਰੀ ਨੇ ਦੱਸਿਆ ਫੜੇ ਗਏ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਸੰਗੀਨ ਜੁਰਮ ਤਹਿਤ ਮੁੱਕਦਮੇ ਦਰਜ਼ ਹਨ

Leave a Reply

Your email address will not be published. Required fields are marked *