ਪ੍ਰਸ਼ਾਸ਼ਨ ਨੇ ਕੀਤੀ ਗਿੱਦੜਬਾਹਾ ਦੇ ਮਾਤਾ ਸੰਤੋਸ਼ੀ ਹਸਪਤਾਲ ਦੀ ਚੈਕਿੰਗ
1 min read

ਅੱਜ ਗਿੱਦੜਬਾਹਾ ਦੇ ਮਾਤਾ ਸੰਤੋਸ਼ੀ ਹਸਪਤਾਲ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਹੋ ਗਿਆ
ਜਦੋਂ ਸਿਵਲ, ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਉਕਤ ਹਸਪਤਾਲ ਵਿਖੇ ਚੈਕਿੰਗ ਲਈ
ਪੁੱਜੀ। ਚੈਕਿੰਗ ਦੌਰਾਨ ਐਸਡੀਐਮ ਓਮ ਪ੍ਰਕਾਸ਼, ਡੀਐਸਪੀ ਨਰਿੰਦਰ ਸਿੰਘ ਅਤੇ ਐਸਐਮਓ ਡਾ.
ਪਰਵਜੀਤ ਸਿੰਘ ਗੁਲਾਟੀ ਵੱਲੋਂ ਮਾਤਾ ਸੰਤੋਸ਼ੀ ਹਸਪਤਾਲ ਵਿਖੇ ਚੱਲ ਰਹੇ ਕੋਵਿਡ ਹਸਪਤਾਲ
ਦੇ ਰਿਕਾਰਡ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਮਾਹੌਲ ਉਸ ਸਮੇਂ ਤਨਾਅਪੂਰਨ ਹੋ ਗਿਆ
ਜਦੋਂ ਪ੍ਰਸ਼ਾਸ਼ਨ ਨੇ ਹਸਪਤਾਲ ਪ੍ਰਬੰਧਾਂ ਵਿਰੁੱਧ ਨਿਯਮਾਂ ਤੋਂ ਵੱਧ ਕੋਵਿਡ ਮਰੀਜ ਰੱਖਣ
ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹਿਣ ਦੇ ਨਾਲ ਨਾਲ ਵੱਧ ਮਰੀਜਾਂ ਨੂੰ
ਉਕਤ ਹਸਪਤਾਲ ਵਿਚੋਂ ਹੋਰਨਾਂ ਹਸਪਤਾਲਾਂ ਵਿਚ ਸਿਫਟ ਕਰਨ ਦੀ ਗੱਲ ਕੀਤੀ। ਪ੍ਰਸ਼ਾਸ਼ਨ
ਵੱਲੋਂ ਕੋਵਿਡ ਮਰੀਜਾਂ ਨੂੰ ਸ਼ਿਫਟ ਕੀਤੇ ਜਾਣ ਦੀ ਗੱਲ ਕਰਨ ਤੇ ਇਲਾਜ ਅਧੀਨ ਮਰੀਜਾਂ ਦੇ
ਸਹਾਇਕ ਤੈਸ਼ ਵਿਚ ਆ ਗਏ ਅਤੇ ਉਨ੍ਹਾਂ ਉਕਤ ਹਸਪਤਾਲ ਵਿਚ ਹੀ ਇਲਾਜ ਚੱਲਦਾ ਰਹਿਣ ਲਈ
ਕਹਿਣਾ ਸ਼ੁਰੂ ਕਰ ਦਿੱਤਾ। ਉੱਧਰ ਜਦੋਂ ਮਾਤਾ ਸੰਤੋਸ਼ੀ ਹਸਪਤਾਲ ਦੇ ਪ੍ਰਬੰਧਕਾਂ ਸਾਬਕਾ
ਸਿਵਲ ਸਰਜਨ ਡਾ. ਐਚਐਨ ਸਿੰਘ ਅਤੇ ਡਾ. ਭਾਰਤਦੀਪ ਸਿੰਘ ਗਰਗ ਨਾਲ ਗੱਲਬਾਤ ਕੀਤੀ ਗਈ
ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਚ ਮੌਜੂਦਾ ਸਮੇਂ ਦੌਰਾਨ 4 ਕੋਵਿਡ
ਪੋਜਟਿਵ ਮਰੀਜ ਹਨ ਅਤੇ ਉਨ੍ਹਾਂ ਦਾ ਹਸਪਤਾਲ 5 ਮਰੀਜ ਰੱਖਣ ਲਈ ਮਾਨਤਾ ਪ੍ਰਾਪਤ ਹੈ,
ਜਦੋਂ ਕਿ ਇੰਨਾਂ ਤੋਂ ਇਲਾਵਾ 17-18 ਹੋਰ ਮਰੀਜ ਇਲਾਜ ਅਧੀਨ ਹਨ ਜਿੰਨਾਂ ਦੇ ਆਰਟੀ
ਪੀਸੀਆਰ ਟੈਸਟ ਲੈਬ ਵਿਚ ਭੇਜੇ ਹੋਏ ਹਨ ਅਤੇ ਇੰਨਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਇੰਨਾਂ ਮਰੀਜਾਂ ਨੂੰ ਹੋਰਨਾਂ ਜਗ੍ਹਾ ਤੇ ਸਿਫਟ
ਕਰਵਾਉਣਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ ਪਰੰਤੂ ਇਸ ਦੌਰਾਨ
ਜੇਕਰ ਕਿਸੇ ਮਰੀਜ ਦਾ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਪੂਰੀ ਤਰ੍ਹਾਂ
ਪ੍ਰਸ਼ਾਸ਼ਨ ਦੀ ਹੋਵੇਗੀ। ਜਦੋਂ ਇਸ ਸੰਬੰਧੀ ਐਸਡੀਐਮ ਓਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਗਈ
ਤਾਂ ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ ਉਕਤ ਹਸਪਤਾਲ ਵਿਚ ਕੋਵਿਡ
ਦੇ 5 ਤੋਂ ਵੱਧ ਮਰੀਜ ਭਰਤੀ ਕੀਤੇ ਹੋਣ ਸੰਬੰਧੀ ਚੈਕਿੰਗ ਕਰਨ ਦੇ ਆਦੇਸ਼ ਪ੍ਰਾਪਤ ਹੋਏ
ਸਨ ਜਿਸ ਤੇ ਉਹ ਡੀਐਸਪੀ ਨਰਿੰਦਰ ਸਿੰਘ ਅਤੇ ਐਸਐਮਓ ਡਾ. ਪਰਵਜੀਤ ਸਿੰਘ ਗੁਲਾਟੀ ਨਾਲ
ਚੈਕਿੰਗ ਲਈ ਆਏ ਹਨ। ਐਸਐਮਓ ਡਾ. ਪਰਵਜੀਤ ਸਿੰਘ ਗੁਲਾਟੀ ਦੀ ਰਿਪੋਰਟ ਅਨੁਸਾਰ ਉਕਤ
ਹਸਪਤਾਲ ਵਿਚ ਕੋਵਿਡ ਦੇ 8 ਮਰੀਜ ਭਰਤੀ ਹਨ ਅਤੇ ਬਾਕੀ ਦੇ ਭਰਤੀ ਹੋਈ ਮਰੀਜ ਵੀ
ਸਸਪੈਕਟਿਡ ਹਨ। ਉਨ੍ਹਾਂ ਦੱਸਿਆ ਕਿ ਉਕਤ ਹਸਪਤਾਲ ਵਿਚੋਂ 5 ਵੱਧ ਮਰੀਜਾਂ ਨੂੰ ਹੋਰਨਾਂ
ਹਸਪਤਾਲਾਂ ਵਿਚ ਸਿਫਟ ਕੀਤਾ ਜਾ ਰਿਹਾ ਹੈ ਅਤੇ ਇੰਨਾਂ ਵਿਚੋਂ ਨਾਜੁਕ ਹਾਲਤ ਵਾਲੇ
ਮਰੀਜਾਂ ਨੂੰ ਲੈਵਲ-3 ਦੇ ਹਸਪਤਾਲ ਫਰੀਦਕੋਟ ਵਿਖੇ ਅਤੇ ਬਾਕੀਆਂ ਨੂੰ ਸ੍ਰੀ ਮੁਕਤਸਰ
ਸਾਹਿਬ ਦੇ ਹਸਪਤਾਲ ਵਿਖੇ ਪ੍ਰਸ਼ਾਸ਼ਨ ਵੱਲੋਂ ਭਰਤੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ
ਜੇਕਰ ਕੋਈ ਮਰੀਜ ਆਪਣੇ ਪੱਧਰ ਤੇ ਹੋਰ ਕਿਸੇ ਪ੍ਰਾਈਵੇਟ ਹਸਪਤਾਲ ਵਿਖੇ ਜਾਣਾ ਚਾਹੁੰਦਾ
ਹੈ, ਤਾਂ ਉਸਨੂੰ ਪ੍ਰਾਈਵੇਟ ਹਸਪਤਾਲ ਵਿਖੇ ਵੀ ਸਿਫਟ ਕਰਵਾਇਆ ਜਾਵੇਗਾ, ਜਦੋਂਕਿ ਅਗਾਊਂ
ਪ੍ਰਬੰਧ ਹੋਣ ਤੱਕ ਮਰੀਜਾਂ ਨੂੰ ਫਿਲਹਾਲ ਮਾਤਾ ਸੰਤੋਸ਼ੀ ਹਸਪਤਾਲ ਵਿਖੇ ਹੀ ਰੱਖਿਆ ਹੋਇਆ