January 16, 2022

Aone Punjabi

Nidar, Nipakh, Nawi Soch

ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਲਈ ਆਮ ਆਦਮੀ ਪਾਰਟੀ ਦੇ ਸੁਨਾਮ ਤੋ ਵਿਧਾਇਕ ਅਮਨ ਅਰੋੜਾ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਦੋਵੇਂ ਬਰਾਬਰ ਦਾ ਜ਼ਿੰਮੇਵਾਰ ਦੱਸਿਆਂ

ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਲਈ ਆਮ ਆਦਮੀ ਪਾਰਟੀ ਦੇ ਸੁਨਾਮ ਤੋ ਵਿਧਾਇਕ ਅਮਨ ਅਰੋੜਾ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਦੋਵੇਂ ਬਰਾਬਰ ਦਾ ਜ਼ਿੰਮੇਵਾਰ ਦੱਸਿਆਂ ਹੈ,ਵਿਧਾਇਕ ਅਮਨ ਅਰੋੜਾ ਤਲਵੰਡੀ ਸਾਬੋ ਵਿਖੇ ਇੱਕ ਸਮਾਗਮ ਵਿੱਚ ਸਮੂਲੀਅਤ ਕਰਨ ਲਈ ਪੁੱਜੇ ਹੋਏ ਸਨ,ਅਮਨ ਅਰੋੜਾ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਆਪਣੀ ਜੇਬ ਭਰਨ ਲਈ ਪੰਜਾਬ ਵਿੱਚ ਜੋ ਥਰਮਲ ਪਲਾਂਟ ਲਗਾਏ ਉਹ ਪ੍ਰਾਈਵੇਟ ਘਰਾਣਿਆਂ ਦੇ ਲਗਾਏ ਦੇ ਦੋਸ ਲਗਾਏ ਕਿਹਾ ਕਿ ਉਨਾਂ ਨਾਲ ਅਜਿਹੇ ਬਿਜਲੀ ਸਮਝੋੌਤੇ ਕੀਤੇ ਗਏ ਕਿ ਬਿਜਲੀ ਉਤਪਾਦਨ ਨਾ ਮਿਲਣ ਦੀ ਸੂਰਤ ਵਿੱਚ ਵੀ ਸਰਕਾਰ ਉਨਾਂ ਥਰਮਲਾਂ ਨੂੰ ਫਿਕਸ ਚਾਰਜ਼ਿਜ਼ ਤਹਿਤ ਮੋਟੇ ਪੈਸੇ ਦੇ ਰਹੀ ਹੈ।ਅਰੋੜਾ ਅਨੁਸਾਰ ਹੁਣ ਜਦੋਂ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ ਹੈ ਤਾਂ ਤਲਵੰਡੀ ਸਾਬੋ ਥਰਮਲ ਦੇ ਹੀ ਦੋ ਯੂਨਿਟ ਬੰਦ ਹੋ ਗਏ ਹਨ ਪਰ ਥਰਮਲ ਪ੍ਰਬੰਧਕ ਇਸ ਲਈ ਵੀ ਸਰਕਾਰ ਨੂੰ ਜਵਾਬਦੇਹ ਨਹੀ ਕਿ ਲੋੜ ਵੇਲੇ ਯੂਨਿਟ ਕਿਉਂ ਅਤੇ ਕਿਵੇਂ ਬੰਦ ਹੋ ਗਏ।ਵਿਧਾਇਕ ਅਨੁਸਾਰ ਪਿਛਲੀ ਸਰਕਾਰ ਨੇ ਜੋ ਕੀਤਾ ਸੋ ਕੀਤਾ ਪਰ ਮੌਜੂਦਾ ਕਾਂਗਰਸ ਸਰਕਾਰ ਵੀ ਉਸੇ ਨਕਸ਼ੇ ਕਦਮ ਤੇ ਚਲਦੀ ਰਹੀ ਅਤੇ ਥਰਮਲ ਪ੍ਰਬੰਧਕਾਂ ਨਾਲ ਕੀਤੇ ਸਮਝੌਤਿਆਂ ਦਾ ਨਿਰੀਖਣ ਕਰਨਾ ਵੀ ਅੱਜ ਤੱਕ ਸਰਕਾਰ ਨੇ ਜ਼ਰੂਰੀ ਨਹੀ ਸਮਝਿਆ।ਉਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਝੌਤਿਆਂ ਦੇ ਨਿਰੀਖਣ ਦੀ ਗੱਲ ਕਰ ਰਹੇ ਹਨ ਪਰ ਪਤਾ ਉਨਾਂ ਨੂੰ ਵੀ ਹੈ ਕਿ ਅੱਠ ਮਹੀਨੇ ਰਹਿ ਗਏ ਸਰਕਾਰ ਵਿੱਚ ਹੁਣ ਉਹ ਕੁਝ ਨਹੀ ਕਰ ਸਕਦੇ।ਅਮਨ ਅਰੋੜਾ ਨੇ ਵਿਰੋਧੀ ਪਾਰਟੀਆਂ ਵੱਲੋ 300 ਯੂਨਿਟ ਮੁਫਤ ਬਿਜਲੀ ਤੇ ਉੱਠ ਰਹੇ ਸਵਾਲਾਂ ਨੂੰ ਵਿਰੋਧੀ ਪਾਰਟੀਆਂ ਦੀ ਬੁਖਲਾਹਟ ਦੱਸਿਆ ਹੈ।

Leave a Reply

Your email address will not be published. Required fields are marked *