ਪੰਜਾਬ ਸਰਕਾਰ ਇਸ ਸਮੇਂ ਹੈ ਆਈਸੀਯੂ ਵਿੱਚ – ਬਿਕਰਮ ਸਿੰਘ ਮਜੀਠੀਆ
1 min read

ਨਵਜੋਤ ਸਿੰਘ ਸਿੱਧੂ ਨੂੰ ਦੋ ਕੁਰਸੀ ਨਹੀਂ ਮਿਲਿਆ ਤਾਂ ਜਾਵੇਗਾ ਉਹ ਜ਼ਮੀਨ ਤੇ ਡਿੱਗ – ਬਿਕਰਮ ਮਜੀਠੀਆ
ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਰਹੀ ਖਾਣ ਨੂੰ ਰੋਟੀ ਪਰ ਪੰਜਾਬ ਦੇ ਮੰਤਰੀਆਂ ਦਾ ਨਹੀਂ ਮੁੱਕ ਰਿਹਾ ਆਪਸੀ ਲੰਚ – ਬਿਕਰਮ ਮਜੀਠੀਆ
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਫ੍ਰੀ ਕਰਨ ਦੇ ਦਾਅਵੇ ਤੋਂ ਬਾਅਦ ਪੰਜਾਬ ਵਿਚ ਬਿਜਲੀ ਨੂੰ ਲੈ ਕੇ ਸਿਆਸਤ ਕਾਫ਼ੀ ਭਖਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਹੀ ਬਿਜਲੀ ਦੇ ਲੰਬੇ ਲੰਬੇ ਕੱਟ ਵੀ ਦੇਖਣ ਨੂੰ ਮਿਲ ਰਹੇ ਹਨ ਇਨ੍ਹਾਂ ਬਿਜਲੀ ਦੇ ਕੱਟਾਂ ਤੋਂ ਆਮ ਲੋਕ ਵੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਜਿਸ ਤੋਂ ਬਾਅਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੂਰੀ ਤਰੀਕੇ ਨਾਲ ਘਰਾਂ ਚ ਬਿਜਲੀ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਕਿਸਾਨਾਂ ਨੂੰ ਫ਼ਸਲ ਲਗਾਉਣ ਲਈ ਵੀ ਬਿਜਲੀ ਪਰੌਪਰ ਨਹੀਂ ਮਿਲ ਪਾ ਰਹੀ ਅਤੇ ਬਿਜਲੀ ਦੇ ਲੰਬੇ ਲੰਬੇ ਕੱਟ ਦੇਖਣ ਨੂੰ ਮਿਲੇ ਜਿਸ ਦੇ ਚਲਦੇ ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਉਥੇ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਖੁਦ ਇਸ ਸਮੇਂ ਆਈਸੀਯੂ ਵਿੱਚ ਹੈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕੀ ਬਚਾਉਣਾ ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਬੋਖਲਾਹਟ ਵਿਚ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਉੱਚ ਅਹੁਦੇ ਤੇ ਬਿਠਾਉਣ ਬਿਠਾਇਆ ਜਾਵੇ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਬੌਂਦਲ ਜਾਣਗੇ ਇਸ ਦੇ ਨਾਲ ਹੀ ਜੋ ਪੰਜਾਬ ਦੇ ਮੰਤਰੀਆਂ ਨੂੰ ਮਨਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੰਚ ਅਤੇ ਉਨ੍ਹਾਂ ਨੂੰ ਸੱਦੇ ਦਿੱਤੇ ਜਾ ਰਹੇ ਉਸ ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਅਜੇ ਤਕ ਲੋਕਾਂ ਨੂੰ ਖਾਣ ਨੂੰ ਰੋਟੀ ਪੂਰੀ ਤਰ੍ਹਾਂ ਨਹੀਂ ਮਿਲ ਰਹੀ ਅਤੇ ਮੰਤਰੀਆਂ ਦਾ ਆਪਸੀ ਲੰਚ ਹੀ ਖ਼ਤਮ ਨਹੀਂ ਹੋ ਰਿਹਾ
ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਾਜਾਇਜ਼ ਮਾਈਨਿੰਗ ਤੇ ਛਾਪਾ ਮਾਰ ਕੇ ਸਰਕਾਰ ਦੇ ਕਾਲੇ ਕਾਰਨਾਮੇ ਜੱਗ ਜ਼ਾਹਿਰ ਕੀਤੇ ਉਸ ਦੋਨਾਂ ਨੇ ਕਿਹਾ ਕਿ ਇਸ ਵਿਚ ਪੁਲਸ ਦੇ ਕਈ ਵੱਡੇ ਅਧਿਕਾਰੀ ਅਤੇ ਕਾਂਗਰਸ ਦੇ ਕਈ ਵੱਡੇ ਨੇਤਾ ਵੀ ਸ਼ਾਮਿਲ ਹਨ
ਬਾਈਟ : ਬਿਕਰਮ ਸਿੰਘ ਮਜੀਠੀਆ ( ਅਕਾਲੀ ਦਲ ਨੇਤਾ )