October 5, 2022

Aone Punjabi

Nidar, Nipakh, Nawi Soch

ਪੰਜਾਬ ਸਰਕਾਰ ਦੇ ਮਿੰਨੀ ਲਾਕਡਾਉਨ ਦਾ ਵਿਰੋਧ ਦਿਨੋਂਦਿਨ ਤੇਜ ਹੁੰਦਾ ਜਾ ਰਿਹਾ ਹੈ। ਇਸ ਲਾਕਡਾਉਨ ਦੇ ਵਿਰੋਧ ਚ ਸਮਰਾਲਾ ਵਿਖੇ ਸਮੂਹ ਦੁਕਾਨਦਾਰਾਂ ਨੇ ਏਕਤਾ ਦਾ ਸਬੂਤ ਦਿੰਦੇ ਹੋਏ ਥਾਣੇ ਬਾਹਰ ਧਰਨਾ ਦਿੱਤਾ ਅਤੇ ਆਪਣੀਆਂ ਚਾਬੀਆਂ ਪੁਲਸ ਨੂੰ ਸੌਂਪਦੇ ਹੋਏ ਦੁਕਾਨਾਂ ਪ੍ਰਸ਼ਾਸਨ ਨੂੰ ਖੁਦ ਚਲਾਉਣ ਦੀ ਗੱਲ ਆਖੀ। ਸੈਂਕੜੇ ਦੀ ਗਿਣਤੀ ਚ ਇਕੱਠੇ ਹੋਏ ਦੁਕਾਨਦਾਰਾਂ ਨੇ ਪੁਲਸ ਵੱਲੋਂ ਧੱਕੇਸ਼ਾਹੀ ਖਿਲਾਫ ਨਾਅਰੇਬਾਜੀ ਕਰਦਿਆਂ ਗ੍ਰਿਫਤਾਰੀਆਂ ਦੇਣ ਦਾ ਐਲਾਨ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇ ਉਪਰ ਧਰਨਾ ਲਾ ਕੇ ਆਵਾਜਾਈ ਵੀ ਜਾਮ ਕੀਤੀ।

1 min read
ਪੰਜਾਬ ਸਰਕਾਰ ਦੇ ਮਿੰਨੀ ਲਾਕਡਾਉਨ ਦੇ ਵਿਰੋਧ ਚ ਜਦੋਂ 4 ਮਈ ਨੂੰ ਸਮਰਾਲਾ ਵਿਖੇ ਵੱਖ ਵੱਖ ਜਥੇਬੰਦੀਆਂ ਨੇ ਧਰਨਾ ਲਾਇਆ ਸੀ ਤਾਂ ਇਸ ਦੌਰਾਨ ਪੁਲਸ ਨੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਦਿੱਤਾ। ਇਸ ਮੁਕੱਦਮੇ ਦੇ ਵਿਰੋਧ ਚ ਦੁਕਾਨਦਾਰਾਂ ਨੇ ਸ਼ੁੱਕਰਵਾਰ ਨੂੰ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਬੰਦ ਕਰਦੇ ਹੋਏ ਰੋਸ ਵਜੋਂ ਸ਼ਹਿਰ ਬੰਦ ਰੱਖਿਆ ਤੇ ਸਮਰਾਲਾ ਥਾਣਾ ਬਾਹਰ ਧਰਨਾ ਦਿੱਤਾ। ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਸ ਨੇ ਸਿਆਸੀ ਦਬਾਅ ਅਧੀਨ ਚੁਣ ਚੁਣ ਕੇ ਕੇਵਲ ਉਹਨਾਂ ਦੁਕਾਨਦਾਰਾਂ ਖਿਲਾਫ ਹੀ ਮੁਕੱਦਮਾ ਦਰਜ ਕੀਤਾ ਜੋ ਕਾਂਗਰਸ ਤੋਂ ਬਿਨਾਂ ਹੋਰਨਾਂ ਪਾਰਟੀਆਂ ਨਾਲ ਜੁੜੇ ਹੋਏ ਸੀ। ਇਸਦੇ ਵਿਰੋਧ ਚ ਸ਼ਹਿਰ ਬੰਦ ਰੱਖਿਆ ਗਿਆ। ਸਾਬਕਾ ਵਿਧਾਇਕ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਕਿਹਾ ਕਿ ਪੁਲਸ ਸਰੇਆਮ ਧੱਕਾ ਕਰ ਰਹੀ ਹੈ। ਮੌਜੂਦਾ ਵਿਧਾਇਕ ਨੇ ਜਿਹੜੀ ਸੂਚੀ ਪੁਲਸ ਨੂੰ ਦਿੱਤੀ ਸੀ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।


        ਉਥੇ ਹੀ ਥਾਣਾ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਿਆਸੀ ਮਸਲਾ ਬਣਾਇਆ ਜਾ ਰਿਹਾ ਹੈ। 4 ਮਈ ਨੂੰ ਭੀੜ ਕਰਕੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਜਿਹਨਾਂ ਨੇ ਧਰਨਾ ਲਾਇਆ ਸੀ ਉਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਮੁਕੱਦਮੇ ਚ 35-40 ਅਣਪਛਾਤੇ ਵਿਅਕਤੀ ਵੀਹਨ ਜਿਹਨਾਂ ਦੀ ਵੀਡਿਓ ਚ ਪਛਾਣ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *