July 26, 2021

Aone Punjabi

Nidar, Nipakh, Nawi Soch

ਭਾਰੀ ਮਾਤਰਾ ‘ਚ ਨਸ਼ੀਲੇ ਟੀਕਿਆਂ ਸਮੇਤ 2 ਗ੍ਰਿਫਤਾਰ

1 min read
ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਸ਼ੀਸ਼ੀਆਂ ਵੇਚਣ ਆਏ ਦੋ ਵਿਅਕਤੀਆਂ ਨੂੰ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਭਾਰੀ ਮਾਤਰਾ ‘ਚ ਨਸ਼ੀਲੇ ਟੀਕਿਆਂ ਅਤੇ ਨਸ਼ੀਲੀਆਂ ਸ਼ੀਸ਼ੀਆਂ ਸਮੇਤ ਕਾਬੂ ਕਰਨ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬਡਾਲੀ ਆਲਾ ਸਿੰਘ ਦੀ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਜਲੰਧਰ ਨਾਲ ਸਬੰਧਿਤ ਦੋ ਵਿਅਕਤੀ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਸ਼ੀਸ਼ੀਆਂ ਵੇਚਣ ਲਈ ਰਜਿੰਦਰਗੜ੍ਹ ਵੱਲ ਆ ਰਹੇ ਹਨ।ਸੂਚਨਾ ‘ਤੇ ਕਾਰਵਾਈ ਕਰਦਿਆਂ ਟੀ-ਪੁਆਇੰਟ ਰਜਿੰਦਰਗੜ੍ਹ ਨਜ਼ਦੀਕ ਨਾਕਾਬੰਦੀ ਕਰਦਿਆਂ ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਨੂੰ ਰੋਕ ਕੇ ਅਗਲੀ ਤਫਤੀਸ਼ ਲਈ ਐਸ.ਐਚ.ਓ. ਬਡਾਲੀ ਆਲਾ ਸਿੰਘ ਇੰਸਪੈਕਟਰ ਨਵਦੀਪ ਸਿੰਘ ਨੂੰ ਮੌਕੇ ‘ਤੇ ਸੱਦਿਆ ਗਿਆ ਜਿਨਾਂ ਵੱਲੋਂ ਕਥਿਤ ਵਿਅਕਤੀਆਂ ਅਰਜੁਨ ਟੰਡਨ ਵਾਸੀ ਲੰਬਾ ਪਿੰਡ ਚੌਂਕ ਜਲੰਧਰ ਅਤੇ ਵਿਸ਼ਾਲ ਬਤਰਾ ਵਾਸੀ ਰਸਤਾ ਮੁਹੱਲਾ ਜਲੰਧਰ ਦੀ ਲਈ ਗਈ ਤਲਾਸ਼ੀ ਦੌਰਾਨ ਉਕਤ ਦੇ ਕਬਜ਼ੇ ‘ਚੋਂ 450 ਪਾਬੰਦੀਸ਼ੁਦਾ ਨਸ਼ੀਲੇ ਟੀਕੇ ਬਿਊਪਰੋਨੌਰਫਿਨ ਅਤੇ 450 ਸ਼ੀਸ਼ੀਆਂ ਏਵਲ ਬਰਾਮਦ ਕੀਤੀਆਂ ਗਈਆਂ।ਉਕਤ ਵਿਅਕਤੀਆਂ ਦੇ ਵਿਰੁੱਧ ਅ/ਧ 22/61/85 ਐਨ.ਡੀ.ਪੀ.ਐਸ.ਐਕਟ ਤਹਿਤ ਮੁਕੱਦਮਾ ਦਰਜ ਕਰਦਿਆਂ ਗ੍ਰਿਫਤਾਰ ਕਰਕੇ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *