October 5, 2022

Aone Punjabi

Nidar, Nipakh, Nawi Soch

ਮਨੁੱਖ ਦੀ ਇੱਛਾਸ਼ਕਤੀ ਉਸ ਨੂੰ ਮਜਬੂਤ ਰੱਖਦੀ ਹੈ ਉਹ ਕਦੇ ਵੀ ਹਾਰਦਾ ਨਹੀਂ ਹੈ-ਹਰਮੇਸ਼ ਸਿੰਘ

1 min read
Here's All You Should Know About Babbu Maan!

ਅਪਾਹਜ ਹੁੰਦਿਆਂ ਵੀ ਜਿੰਦਗੀ ਨਾਲ  ਲੜਾਈ ਲੜ ਰਿਹਾ ਹੈ ਹਰਮੇਸ਼ ਸਿੰਘ। ਬਚਪਨ ਵਿਚ ਪੋਲੀਓ ਦੀ ਬਿਮਾਰੀ ਨਾਲ  ਅਪਾਹਜ ਹੋਏ ਹਰਮੇਸ਼ ਨੇ ਦਿਲ ਨਹੀਂ ਛੱਡਿਆ। ਉਸ ਨਾਲ ਕੁਦਰਤ ਨੇ ਵੀ ਘਟ ਨਹੀ ਕੀਤੀ ਉਸ ਦਾ ਬਾਪ ਗੁਜਰ ਗਿਆ।ਹੁਣ ਉਸ ਦੇ ਸਿਰ ਤੇ  ਬਜੁਰਗ ਮਾ ਅਤੇ ਛੋਟੇ ਭਰਾ ਨੂੰ ਪਾਲਣ ਦੀ ਜਿੰਮੇਵਾਰੀ ਹੈ। ਹਰਮੇਸ਼ ਨੇ ਦੱਸਿਆ ਕਿ ਉਹ ਗਾਇਕ ਬੱਬੂ ਮਾਨ ਦਾ ਫੈਨ ਹੈ। ਉਸ ਨੇ ਕਿਹਾ ਕਿ ਮੇਰੀ ਬੱਬੂ ਮਾਨ ਨੂੰ ਮਿਲਣ ਦੀ ਇੇਛਾ ਹੈ। ਮੈ ਉਸ ਤੋ ਕੋਈ ਝਾਕ ਨਹੀਂ ਰੱਖਦਾ।

ਫੌੜੀ ਨਾਲ ਚਲਦੇ ਤੇ ਇਕ ਲੱਤ ਤੋ ਅਪਾਹਜ ਹਰਮੇਸ਼ ਦੀ ਝੋਨਾ ਲਾਉਂਦੇ ਦੀ ਵੀਡੀਉ ਤੇ ਗਾਇਕ ਬੱਬੂ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਉਸ ਸਖਸ਼ ਨੂੰ ਮਿਲੇਗਾ ਅਤੇ ਮਦਦ ਵੀ ਕਰੇਗਾ।  

ਹਰਮੇਸ਼ ਨੇ ਕਿਹਾ ਕਿ ਉਹ ਮਿਹਨਤ ਦੀ ਰੋਟੀ ਖਾਣਾ ਪਸੰਦ ਕਰਦਾ ਹੈ। ਸੀਜਨ ਤੋਂ ਬਿਨਾ ਉਹ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਹੈ। ਪਿੰਡ ਦੇ ਸਰਪੰਚ  ਨਿਰਮਲ ਸਿੰਘ ਨੇ ਹਰਮੇਸ਼ ਦੀ ਕਿਰਤ ਨੂੰ ਸਲਾਮ ਕਰਦਿਆਂ ਕਿਹਾ ਕਿ ਸਰਕਾਰ ਹਰਮੇਸ਼ ਵਰਗੇ  ਮਿਹਨਤੀ ਨੌਜਵਨਾਂ  ਨੂੰ ਸਹਾਇਤਾ ਦੇਵੇ ਕਿ ਉਹ ਆਪਣਾ ਰੋਜਗਾਰ ਖੋਲ੍ਹ ਸਕੇ।

ਪਿੰਡ ਮਾਣੂਕੇ ਗਿੱਲ ਦਾ ਵੀ ਸਾਲਾ ਨੌਜਵਾਨ ਹੈਡੀਕੈਪ ਹੋਣ ਦੇ ਬਾਵਜੂਦ ਵੀ ਤਪਦੀ ਗਰਮੀ ਵਿੱਚ ਝੋਨਾ ਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ 

ਮੈਂ ਭੀਖ ਨਹੀਂ ਮੰਗਾਂਗਾ ਮੈਂ ਆਪਣਾ ਗੁਜ਼ਾਰਾ ਮਿਹਨਤ ਕਰ ਕੇ ਚਲਾਵਾਂਗਾ 

ਮੈਂ ਬਸ ਬੱਬੂ ਮਾਨ ਨੂੰ ਮਿਲਣਾ ਚਾਹੁੰਦਾ ਹਾਂ 

ਪਿੰਡ ਮਾਣੂੰਕੇ ਗਿੱਲ ਦੇ 20 ਸਾਲਾ ਹੈਂਡੀਕੈਪ ਹਰਮੇਸ਼ ਸਿੰਘ ਦਾ ਕਹਿਣਾ ਹੈ ਕਿ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦਾ ਹਾਂ ਮੈਂ ਭੀਖ ਨਹੀਂ ਮੰਗਾਂ ਗਾ ਮੇਰੇ ਦਿਲ ਦੀ ਇੱਕੋ ਹੀ ਤਮੰਨਾ ਹੈ ਕੀ ਮੈਂ ਬੱਬੂ ਮਾਨ ਨੂੰ ਮਿਲਣਾ ਚਾਹੁੰਦਾ ਹਾਂ ਬੱਬੂ ਮਾਨ ਦਾ ਬਹੁਤ ਵੱਡਾ ਫੈਨ ਹਾਂ ਮੈਨੂੰ ਦੋਸਤਾਂ ਮਿੱਤਰਾਂ ਦੇ ਫੋਨ ਤਾਂ ਬਹੁਤ ਆਉਂਦੇ ਨੇ ਅਸੀਂ ਤੈਨੂੰ ਬੱਬੂ ਮਾਨ ਨਾਲ ਜ਼ਰੂਰ ਮਲੈਂਗੇ ਪਿੰਡ ਵਿਚ ਵੀ ਸਾਡੀ ਕੋਈ ਮਦਦ ਨਹੀਂ ਕਰਦਾ ਲੋਕ ਲੱਖਾਂ ਰੁਪਈਆ ਗੁਰਦੁਆਰਿਆਂ ਵਿੱਚ ਦਾਨ ਦਿੰਦੇ| ਨਹੀਂ ਅਸੀਂ ਇਸ ਨੂੰ ਗਲਤ ਨਹੀਂ ਕਹਿੰਦੇ ਪਰ ਗਰੀਬਾਂ ਦੀ ਮਦਦ ਕਰਨੀ ਇੱਕ ਭਲੇ ਦਾ ਕੰਮ ਹੁੰਦਾ ਹੈ ਬਾਕੀ ਨੌਜਵਾਨਾਂ ਨੂੰ ਮੈਂ ਇੱਕੋ ਹੀ ਅਪੀਲ ਕਰਦਾ ਹਾਂ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਸਾਡੇ ਵਰਗੇ ਹੈਂਡੀਕੈਪ ਬੰਦਿਆਂ ਬਾਰੇ ਸੋਚਣਾ ਚਾਹੀਦਾ ਹੈ ਮੈਂ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ ਬਸ ਇੱਕੋ ਹੀ ਤਮੰਨਾ ਹੈ ਬੱਬੂ ਮਾਨ ਨੂੰ ਮਿਲਣਾ|

 ਦੂਸਰੇ ਪਾਸੇ ਜਦੋਂ ਪਿੰਡ ਦੇ ਸਰਪੰਚ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਐਹੋ ਜਿਹੇ ਬੰਦਿਆਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਜੋ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਸਰਕਾਰਾਂ ਨੂੰ ਵੀ ਇਹੋ ਜਿਹਾ ਹੈਂਡੀਕੈਪ ਲੋਕਾਂ ਲਈ ਬਜਟ ਵਿੱਚ ਉਸ ਨਾਖੁਸ਼ ਲਿਆਉਣਾ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਦਾ ਗੁਜ਼ਾਰਾ ਹੁੰਦਾ ਹੈ ਸਰਕਾਰਾਂ ਨੂੰ ਇਨ੍ਹਾਂ ਲੋਕਾਂ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਇਹਨਾਂ ਦੀ ਕੋਈ ਮਾਲੀ ਮਦਦ ਹੋ ਸਕੇ ਪੰਜਾਬ ਦੇ ਪਿੰਡਾਂ ਵਿੱਚ ਗੁਰਦੁਆਰੇ ਤਾਂ ਬਹੁਤ ਹਨ ਮੰਦਰ ਬਹੁਤ ਹਨ ਲੋਕ ਉਥੇ ਤਾਂ ਖੁਲ੍ਹ ਕੇ ਕਰਦੇ ਨੇ ਮੰਦਰਾਂ ਚ ਦਾਨ ਦੇਣਾ ਜਾਂ ਗੁਰਦੁਆਰੇ ਚ ਆਟੇ ਦੀਆਂ ਥੈਲੀਆਂ ਦੇਣਾ ਮੈਂ ਇਸ ਨੂੰ ਗਲਤ ਨਹੀਂ ਆਖਦਾ ਸਾਨੂੰ ਇਹਨਾਂ ਵਰਗੇ ਗਰੀਬ ਲੋਕਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਜਿਹੜੇ ਮਿਹਨਤਕਸ਼ ਲੋਕ ਆਪਣੀ ਮਿਹਨਤ ਕਰ ਕੇ ਗੁਜ਼ਾਰਾ ਕਰਦੇ ਨੇ ਤੇ ਭੀਖ ਮੰਗਣ ਨੂੰ ਪਾਪ ਸਮਝਦੇ ਨੇ ਨਹੀਂ ਤਾਂ ਕਈ ਚੰਗੇ ਭਲੇ ਲੋਕ ਹੈ ਲੁੱਟਾਂ ਖੋਹਾਂ ਕਰੀ ਜਾਂਦੇ ਨੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਦਾ ਰਾਕਸ਼ਸ਼ ਖਾਈ ਜਾਂਦਾ ਹੈ ਕਈ ਮਾਵਾਂ ਦੇ ਪੁੱਤਰ ਏਸ ਜਹਾਨੋਂ ਤੁਰ ਗਏ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਲੋਕ ਮਿਹਨਤ ਕਰਦੇ ਨੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *