November 30, 2021

Aone Punjabi

Nidar, Nipakh, Nawi Soch

ਮਾਛੀਵਾੜਾ ਸਾਹਿਬ ਵਿਖੇ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਨਾਮਜ਼ਦ ਪੰਜਾਬ ਪੁਲਿਸ ਦੇ ਇੰਸਪੈਕਟਰ, ਲੇਡੀ ਕਾਂਸਟੇਬਲ ਅਤੇ ਹੋਰਨਾਂ ਦੋਸ਼ੀਆਂ ਨੂੰ ਨਾ ਫੜਨ ਦੇ ਵਿਰੋਧ ਚ ਪਰਿਵਾਰ ਵਾਲਿਆਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਗੜ੍ਹੀ ਨਹਿਰ ਪੁਲ ਉੱਪਰ ਧਰਨਾ ਦਿੱਤਾ ਜੋ ਕੇ ਖੰਨਾ ਨਵਾਂਸ਼ਹਿਰ ਨੂੰ ਜੋੜਦਾ ਹੈ ਤੇ ਜਾਮ ਲਗਾ ਦਿੱਤਾ।

1 min read
ਮ੍ਰਿਤਕ ਰਾਜਪਾਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰਾਜਪਾਲ ਦੇ ਭਰਾ ਦਾ ਵਿਆਹ ਲੇਡੀ ਕਾਂਸਟੇਬਲ ਨਾਲ ਹੋਇਆ ਸੀ। ਵਿਆਹ ਮਗਰੋਂ ਲੜਾਈ ਰਹਿਣ ਕਰਕੇ ਕਾਂਸਟੇਬਲ ਨੇ ਇੱਕ ਦਰਖ਼ਾਸਤ ਖੰਨਾ ਪੁਲਿਸ ਨੂੰ ਦਿਤੀ ਸੀ। ਇਸ ਸੰਬੰਧੀ ਪੁਲਿਸ ਉਹਨਾਂ ਨੂੰ ਬੁਲਾ ਕੇ ਜਲੀਲ ਕਰਦੀ ਸੀ ਅਤੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾਂਦੀ ਸੀ। ਜਿਸ ਕਰਕੇ ਦੁਖੀ ਹੋ ਕੇ ਰਾਜਪਾਲ ਨੇ 31 ਮਈ ਨੂੰ ਨਹਿਰ ਚ ਛਾਲ ਮਾਰ ਦਿੱਤੀ ਸੀ ਅਤੇ 3 ਜੁਨ ਨੂੰ ਲਾਸ਼ ਬਰਾਮਦ ਹੋਈ ਸੀ। ਪੁਲਿਸ ਨੇ ਇੰਸਪੈਕਟਰ, ਕਾਂਸਟੇਬਲ ਸਮੇਤ ਚਾਰ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਪ੍ਰੰਤੂ ਹਾਲੇ ਤੱਕ ਗਿਰਫਤਾਰੀ ਨਾ ਕਰਕੇ ਪੁਲਿਸ ਦੋਸ਼ੀਆਂ ਦਾ ਸਾਥ ਦੇ ਰਹੀ ਹੈ। ਮਜਬੂਰੀ ਚ ਉਹਨਾਂ ਨੂੰ ਧਰਨਾ ਦੇਣਾ ਪਿਆ। ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹਨਾਂ ਦੇ ਪਰਿਵਾਰ ਦੇ ਸੱਤ ਮੈਂਬਰ ਵਾਰੀ ਵਾਰੀ ਕਰਕੇ ਪੁਲਿਸ ਅਫਸਰਾਂ ਦਾ ਨਾਮ ਲੈ ਕੇ ਮਰਨ ਲਈ ਮਜਬੂਰ ਹੋਣਗੇ। 

Leave a Reply

Your email address will not be published. Required fields are marked *