August 8, 2022

Aone Punjabi

Nidar, Nipakh, Nawi Soch

ਮੰਗਾਂ ਨੂੰ ਲੈ ਕੇ ਪਟਵਾਰੀਆਂ ਨੇ ਕੀਤੀ ਹੜਤਾਲ, ਲਗਾਇਆ ਤਹਿਸੀਲ ਦਫਤਰ ਧਰਨਾ

1 min read

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਬਟਾਲਾ ਸਰਕਲ ਦੇ ਪਟਵਾਰੀਆਂ ਨੇ ਤਹਿਸੀਲ ਬਟਾਲਾ ਚ ਧਰਨਾ ਲਗਾ ਕੇ ਸਰਕਾਰ ਖਿਲਾਫ ਧਰਨਾ ਦਿੱਤਾ। ਧਰਨੇ ਤੇ ਬੈਠੇ ਪਟਵਾਰੀਆਂ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ ਉਹ ਹੜਤਾਲ ਤੇ ਰਹਿਣਗੇ ਅਤੇ ਆਣ ਵਾਲੇ ਸਮੇਂ ਵਿਚ ਇਸ ਸੰਗਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 

ਪਟਵਾਰ ਯੂਨੀਅਨ ਦੇ ਆਗੂ ਪਰਮਿੰਦਰ ਸਿੰਘ ਬਾਠ, ਮਨਿੰਦਰਜੀਤ ਸਿੰਘ ਅਤੇ ਅਜੇ ਕੁਮਾਰ ਨੇ ਕਿਹਾ ਕਿ ਅਸੀ ਪਿਛਲੇ ਲੰਬੇ ਸਮੇਂ ਤੋਂ ਆਪਣੀ ਹਕੀ ਮੰਗਾ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਹਾਂ, ਲੇਕਿਨ ਸਰਕਾਰ ਸਰਕਾਰ ਨੇ ਹਜੇ ਤਕ ਸਾਡੀਆਂ ਮੰਗਾਂ ਨਹੀਂ ਮੰਨਿਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਮੰਗਾ ਬਿਲਕੁਲ ਜਾਇਜ਼ ਹਨ, ਜਿਵੇ ਕਿ ਪਟਵਾਰੀਆਂ ਦੀ ਭਰਤੀ 3 ਤੋਂ 4 ਹਜਾਰ ਕੀਤੀ ਜਾਵੇ। ਇਹ ਹੜਤਾਲ 6ਵੇਂ ਪੇਕਮਿਸ਼ਨ ਦੇ ਖਿਲ਼ਾਫ ਵੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਟਵਾਰੀਆਂ ਡੀਆਂ ਪੋਸਟਾਂ ਖਾਲੀ ਪਈਆਂ ਹੋਇਆਂ ਹਨ, ਜਿਸ ਕਰਕੇ ਸਾਨੂੰ ਉਨ੍ਹਾਂ ਪਿੰਡਾਂ ਦੇ ਵਾਧੂ ਚਾਰਜ ਦਿਤੇ ਹੋਏ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਇਹ ਮੰਗਾਂ ਮੰਨਿਆਂ ਜਾਣ ਤਾਂ ਕਿ ਆਮ ਲੋਕਾਂ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ।

Leave a Reply

Your email address will not be published. Required fields are marked *