September 21, 2021

Aone Punjabi

Nidar, Nipakh, Nawi Soch

ਮੰਤਰੀ ਬਾਜਵਾ ਨੇ 5 ਕਰੋੜ ਦੀ ਲੰਗਤ ਨਾਲ ਬਣਨ ਵਾਲੇ ਬਿਜਲੀ ਘਰ ਦਾ ਨੀਂਹ ਪੱਥਰ ਰੱਖਿਆ, ਮੰਤਰੀ ਬਾਜਵਾ ਨੇ ਕਿਹਾ ਕਿ ਉਹ 2022 ਦੀਆਂ ਚੋਣਾਂ ਫਤਹਿਗੜ ਚੂੜੀਆਂ ਤੋਂ ਹੀ ਲੜਨਗੇ

1 min read



>
ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਆਪਣੇ ਵਿਧਾਨਸਭਾ ਹਲਕਾ ਫਤਹਿਗੜ ਚੂੜੀਆਂ ਦੇ ਪਿੰਡ ਠੱਠਾ ਵਿਖੇ 5 ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ ਬਿਜਲੀ ਘਰ ਦਾ ਨੀਂਹ ਪੱਥਰ ਰੱਖਿਆ। ਓਥੇ ਹੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੋਲੋ ਜਦੋ ਪੁੱਛਿਆ ਗਿਆ ਕਿ ਉਹ ਚੋਣਾਂ ਕਿਥੋਂ ਲੜਨਗੇ ਤਾਂ, ਉਨ੍ਹਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਫਤਹਿਗੜ ਚੋੜੀਆਂ ਤੋਂ ਹੀ ਲੜਨ ਦਾ ਦਾਵਾ ਕੀਤਾ ਹੈ। ਸੂਤਰਾਂ ਦੀ ਮਨੀਏ ਤਾਂ ਕਿਹਾ ਜਾ ਰਿਹਾ ਸੀ, ਕਿ ਮੰਤਰੀ  ਬਾਜਵਾ ਬਟਾਲਾ ਤੋਂ 2022 ਦੀਆਂ ਚੋਣਾਂ ਲੜ ਸਕਦੇ ਹਨ, ਲੇਕਿਨ ਅੱਜ ਉਨ੍ਹਾਂ ਨੇ ਸਾਫ ਤੋਰ ਤੇ ਕਹਿ ਦਿਤਾ ਹੈ, ਕਿ ਉਹ 2022 ਦੀਆਂ ਚੋਣਾਂ ਫਤਹਿਗੜ ਚੂੜੀਆਂ ਤੋਂ ਵੀ ਚੋਣਾਂ ਲੜਨਗੇ।

Leave a Reply

Your email address will not be published. Required fields are marked *