ਰੱਖੜੀ ਵਾਲੇ ਦਿਨ ਨਹਿਰ ਦੇ ਕੰਢੇ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ, ਲੋਕਾਂ ’ਚ ਸਹਿਮ ਦਾ ਮਾਹੌਲ
1 min read
— ਨੌਜ਼ਵਾਨ ਦੀ ਲਾਸ਼ ਦੇ ਕੋਲ ਇੱਕ ਖਾਲੀ ਸਰਿੰਜ
–ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕੀਤੀ ਸ਼ੁਰੂ
–ਲਾਸ਼ ਦੀ ਨਹੀ ਹੋ ਸਕੀ ਪਛਾਣ , ਪੁਲਸ ਨੇ ਸ਼ਨਾਖਤ ਕਰਵਾਉਣ ਲਈ 72 ਘੰਟੇ ਮ੍ਰਿਤਕ ਦੇਹ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ
–ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ-ਤਫਤੀਸ਼ੀ ਅਧਿਕਾਰੀ
ਜਲਾਲਾਬਾਦ, 22ਅਗਸਤ –ਜਿੱਥੇ ਕਿ ਭੈਣ ਅੱਜ ਦੇ ਦਿਨ ਆਪਣੇ ਭਰਾ ਦੀ ਲੰਮੀ ਉਮਰ ਲਈ ਅਰਦਾਸਾਂ ਕਰ ਕੇ ਉਸ ਦੇ ਗੁੱਟ ’ਤੇ ਰੱਖੜੀ ਬੰਨ ਕੇ ਖ਼ੁਸ਼ੀ ਸਾਂਝੀ ਕਰ ਰਹੀਆਂ। ਪਰ ਦੁੱਖਦਾਈ ਖਬਰ ਅੱਜ ਉਸ ਸਮੇਂ ਸਾਹਮਣੇ ਆਈ ਜਦੋਂ ਥਾਣਾ ਅਮੀਰ ਖਾਸ ਦੇ ਅਧੀਨ ਪੈਂਦੇ ਪਿੰਡ ਪੀਰ ਬਖਸ਼ ਚੌਹਾਨ ਦੀ ਨਹਿਰ ਪੱਟੜੀ ਤੋਂ ਇੱਕ ਅਣਪਾਛਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾਂ ਦੀ ਸੂਚਨਾ ਮਿਲਣ ਤੇ ਥਾਣਾ ਅਮੀਰ ਖਾਸ ਦੀ ਪੁਲਸ ਨੇ ਘਟਨਾਂ ਸਥਾਨ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੇ ਦੱਸਣ ਅਨੁਸਾਰ ਨੌਜ਼ਵਾਨ ਦੀ ਲਾਸ਼ ਦੇ ਕੋਲ ਇੱਕ ਖਾਲੀ ਸਰਿੰਜ ਵੀ ਮਿਲੀ ਹੈ ਜਿਹੜੀ ਕਿ ਨੌਜ਼ਵਾਨ ਵੱਲੋਂ ਨਸ਼ਾ ਕਰਨ ਵੱਲ ਇਸ਼ਾਰਾ ਕਰ ਰਹੀ ਸੀ ਅਤੇ ਮ੍ਰਿਤਕ ਨੌਜਵਾਨ ਦੇ ਪੈਰਾਂ ਵੀ ਹੇਠਾਂ ਤੋਂ ਕਾਫੀ ਰੰਗੜੇ ਹੋਏ ਸਨ ਅਤੇ ਜਿਸ ਤੋ ਬਾਅਦ ਕਈ ਪ੍ਰਕਾਰ ਦੇ ਸਵਾਲ ਖੜ ਹੋ ਰਹੇ ਹਨ। ਪਰ ਪੁਲਸ ਵੱਲੋਂ ਵੱਖ-ਵੱਖ ਪਿੰੰਡਾਂ ਦੇ ਲੋਕਾਂ ਨੂੰ ਮੌਕੇ ’ਤੇ ਸ਼ਨਾਖਤ ਲਈ ਬੁਲਾਇਆ ਗਿਆ ਪਰ ਸਨਾਖ਼ਤ ਨਹੀ ਹੋ ਸਕੀ। ਪਰ ਥਾਣਾ ਅਮੀਰ ਖਾਸ ਦੀ ਪੁਲਸ ਨੇ ਲਾਸ਼ ਨੂੰ ਸ਼ਨਾਖਤ ਦੇ ਲਈ ਸਿਵਲ ਹਸਪਤਾਲ ਫ਼ਾਜ਼ਿਲਕਾ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ।