ਲੁਧਿਆਣਾ ਸਿੱਧਵਾਂ ਨਹਿਰ ‘ਚ ਲੜਕੀ ਨੇ ਮਾਰੀ ਛਾਲ, ਲੋਕਾਂ ਨੇ ਕੱਢਿਆ ਬਾਹਰ, ਵੇਖੋ ਲਾਈਵ ਰੈਸਕਿਊ
1 min read

ਲੁਧਿਆਣਾ ਸਿੱਧਵਾਂ ਨਹਿਰ ‘ਚ ਲੜਕੀ ਨੇ ਮਾਰੀ ਛਾਲ, ਲੋਕਾਂ ਨੇ ਕੱਢਿਆ ਬਾਹਰ, ਵੇਖੋ ਲਾਈਵ ਰੈਸਕਿਊ
ਲੁਧਿਆਣਾ ਦੇ ਸਿੱਧਵਾਂ ਨਹਿਰ ‘ਚ ਇੱਕ ਅਣਪਛਾਤੀ ਲੜਕੀ ਵੱਲੋਂ ਛਾਲ ਮਾਰਨ ਤੋਂ ਬਾਅਦ ਉਥੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਿਸ ਤੋਂ ਬਾਅਦ ਆਸ ਪਾਸ ਦੇ ਦੁਕਾਨਦਾਰਾਂ ਵੱਲੋਂ ਕੜੀ ਮਸ਼ੱਕਤ ਤੋਂ ਬਾਅਦ ਲੜਕੀ ਨੂੰ ਨਹਿਰ ਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ ਗਈ। ਇਸ ਰੈਸਕਿਊ ਵਿੱਚ ਕਰੇਨ ਦੀ ਮਦਦ ਨਾਲ ਲੜਕੀ ਨੂੰ ਨਹਿਰ ਚੋਂ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚਿਆ ਪਰਿਵਾਰ ਤੁਰੰਤ ਲੜਕੀ ਨੂੰ ਲੈ ਕੇ ਚਲਾ ਗਿਆ ਹਾਲਾਂਕਿ ਇਸ ਸਬੰਧੀ ਕੋਈ ਸ਼ਿਕਾਇਤ ਵੀ ਪੁਲਿਸ ਕੋਲ ਨਹੀਂ ਗਈ।
ਲੁਧਿਆਣਾ ਦੇ ਸਿੱਧਵਾਂ ਨਹਿਰ ‘ਚ ਪੱਖੋਵਾਲ ਰੋਡ ਨਜ਼ਦੀਕ ਇਕ ਅਣਪਛਾਤੀ ਲੜਕੀ ਵਲੋਂ ਅਚਾਨਕ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਤੁਰੰਤ ਨਜ਼ਦੀਕ ਦੇ ਦੁਕਾਨਦਾਰਾਂ ਵੱਲੋਂ ਲੜਕੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀ ਗਈ ਜਿਸ ਵਿਚ ਕਰੇਨ ਦੇ ਸਹਾਰੇ ਉਸ ਨੂੰ ਨਹਿਰ ਚੋਂ ਬਾਹਰ ਕੱਢਿਆ ਗਿਆ। ਨੇੜੇ ਹੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਕਰੇਨ ਦੀ ਮਦਦ ਨਾਲ ਲੜਕੀ ਨੂੰ ਨਹਿਰ ਚੋਂ ਬਾਹਰ ਕੱਢਿਆ ਗਿਆ ਜਿਸ ਦੀ ਲਾਈਵ ਰੈਸਕਿਊ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹਾਲਾਂਕਿ ਇਹ ਲੜਕੀ ਕੌਣ ਸੀ ਅਤੇ ਉਸ ਨੇ ਨਹਿਰ ‘ਚ ਕਿਉਂ ਛਾਲ ਮਾਰੀ ਇਸ ਬਾਰੇ ਤਾਂ ਨਹੀਂ ਪਤਾ ਲੱਗ ਸਕਿਆ ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਉੱਥੇ ਤੁਰੰਤ ਪਹੁੰਚ ਗਏ ਅਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਬਿਨਾਂ ਹੀ ਉਥੋਂ ਉਸ ਨੂੰ ਲੈ ਕੇ ਚਲਦੇ ਬਣੇ ਅਤੇ ਇਸ ਸੰਬੰਧੀ ਪੁਲਿਸ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਮੌਕੇ ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਉਸ ਨੂੰ ਕਰੜੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ ਹੈ।