January 19, 2022

Aone Punjabi

Nidar, Nipakh, Nawi Soch

ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਆਪਣੀ ਜੇਬ ਵਿਚੋਂ ਲੋਕਾਂ ਨੂੰ ਕੀਤੀ ਐਂਬੂਲੈਂਸ ਦਾਨ  ਲੋਕਾਂ ਨੂੰ ਸਮਰਪਿਤ ਕੀਤੀ ਗਈ ਐਂਬੂਲੈਂਸ ਇਕ ਚਲਦਾ ਫਿਰਦਾ ਹਸਪਤਾਲ ਹੈ- ਰਮਿੰਦਰ ਆਵਲਾ

ਦੇਸ਼ ਅਤੇ ਪੰਜਾਬ ਵਿੱਚ ਪਿਛਲੇ ਸਾਲ ਤੋਂ ਫੈਲੀ ਕੋਰੋਨਾ ਮਹਾਂਮਾਰੀ ਤੋਂ ਡਰਦੇ ਜਿੱਥੇ ਅਨੇਕਾਂ ਲੀਡਰ ਆਪਣੀ ਜਾਨ ਬਚਾ ਕੇ  ਘਰਾਂ ਵਿੱਚ ਲੁਕੇ ਬੈਠੇ ਹਨ  ਉਥੇ ਜਲਾਲਾਬਾਦ ਦਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਸੇਵਾ ਦੀ ਐਸੀ ਮਿਸਾਲ ਪੇਸ਼ ਕਰ ਰਿਹਾ ਹੈ ਕਿ ਜਿਸ ਨੂੰ ਦੇਖ ਕੇ ਲੋਕ  ਦਿਲੋਂ ਦੁਆਵਾਂ ਦੇ ਰਹੇ ਹਨ। ਕੋਰੋਨਾ ਮਹਾਂਮਾਰੀ ਤੋਂ ਪੀਡ਼ਤ ਲੋਕਾਂ ਦੀ ਸੇਵਾ ਕਰਦੇ ਹੋਏ ਜਿਥੇ ਪਿਛਲੇ ਸਾਲ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਰਾਸ਼ਨ ਕਿੱਟਾਂ ਸਿਹਤ ਸਹੂਲਤਾਂ ਮਾਸਕ  ਅਤੇ ਹੋਰ ਸਹੂਲਤਾਂ ਲੋਕਾਂ ਨੂੰ ਪ੍ਰਦਾਨ ਕਰਵਾਈਆਂ ਉਥੇ ਹੀ ਇਸ ਸਾਲ ਇਨ੍ਹਾਂ ਸਹੂਲਤਾਂ ਤੋਂ ਇਲਾਵਾ ਇਕ ਬਹੁਤ ਹੀ ਵਧੀਆ ਅਤੇ ਸਹੂਲਤਾਂ ਭਰਪੂਰ ਐਂਬੂਲੈਂਸ  ਅੱਜ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ। ਇਹ ਐਂਬੂਲੈਂਸ ਕੋਈ ਪੰਜਾਬ ਸਰਕਾਰ ਨੇ ਨਹੀਂ ਬਲਕਿ ਰਮਿੰਦਰ ਸਿੰਘ ਆਵਲਾ ਨੇ ਆਪਣੀ ਜੇਬ ਵਿੱਚੋਂ ਲੋਕਾਂ ਨੂੰ ਦਿੱਤੀ ਹੈ। ਅੱਜ ਇਹ ਐੰਬੂਲੈੰਸ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਦਫ਼ਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਇਹ ਐਂਬੂਲੈਂਸ ਸਿਰਫ ਐਂਬੂਲੈਂਸ ਨਹੀਂ ਬਲਕਿ ਇਕ ਚਲਦਾ ਫਿਰਦਾ ਹਸਪਤਾਲ ਹੈ ਜਿਸ ਵਿਚ ਹਰ ਤਰ੍ਹਾਂ ਦੀ ਸਹੂਲਤ ਮਰੀਜ਼ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਬਾਰਡਰ ਦੇ ਇਲਾਕੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਐਮਰਜੈਂਸੀ ਪੈਣ ਉਤੇ ਸ਼ਿਫਟ ਕਰਨ ਲਈ ਐਂਬੂਲੈਂਸ ਲੇਟ ਪਹੁੰਚਦੀ ਸੀ ਅਤੇ ਇਸ ਸਮੱਸਿਆ ਕਾਰਨ ਕਈ ਲੋਕਾਂ ਦੀ ਜਾਨ ਮੁਸ਼ਕਲ ਵਿਚ ਪੈ ਜਾਂਦੀ ਸੀ ਜਿਸ ਨੂੰ ਹੱਲ ਕਰਦੇ ਹੋਏ ਅਸੀਂ ਅੱਜ ਇਹ ਉਪਰਾਲਾ ਕੀਤਾ ਹੈ। ਸ੍ਰੀ ਰਮਿੰਦਰ ਆਂਵਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ  ਜਿੱਥੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਉੱਥੇ ਹੀ ਖ਼ੁਦ ਕੋਰੋਨਾ ਯੋਧੇ ਬਣ ਕੇ ਇਸ ਮਹਾਂਮਾਰੀ ਨੂੰ ਹਰਾਉਣ ਲਈ ਆਪਣਾ ਯੋਗਦਾਨ ਦੇਣ । ਇਸ ਮੌਕੇ ਚੇਅਰਮੈਨ ਕਾਕਾ ਕੰਬੋਜ, ਸ਼ੰਟੀ ਕਪੂਰ, ਵਿੱਕੀ ਧਵਨ, ਪਰਮਿੰਦਰ ਖੁਰਾਣਾ, ਰਾਕੇਸ਼ ਉਤਰੇਜਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *