August 2, 2021

Aone Punjabi

Nidar, Nipakh, Nawi Soch

ਵਿਧਾਨ ਸਭਾ ਹਲਕਾ ਪਾਇਲ ਅੰਦਰ ਰਾੜਾ ਸਾਹਿਬ ਵਿਖੇ ਧੜੱਲੇ ਦੇ ਨਾਲ ਸਰੇਆਮ ਗੈਰ ਕਾਨੂੰਨੀ ਤਰੀਕੇ ਨਾਲ ਲਾਟਰੀ ਦੀਆਂ ਦੁਕਾਨਾਂ ਚੱਲ ਰਹੀਆਂ

1 min read
 ਵਿਧਾਨ ਸਭਾ ਹਲਕਾ ਪਾਇਲ ਅੰਦਰ ਰਾੜਾ ਸਾਹਿਬ ਵਿਖੇ ਧੜੱਲੇ ਦੇ ਨਾਲ ਸਰੇਆਮ ਗੈਰ ਕਾਨੂੰਨੀ ਤਰੀਕੇ ਨਾਲ ਲਾਟਰੀ ਦੀਆਂ ਦੁਕਾਨਾਂ ਚੱਲ ਰਹੀਆਂ ਹਨ ਜਿੱਥੇ ਗਰੀਬ ਲੋਕਾਂ ਨੂੰ 10 ਰੁਪਏ ਬਦਲੇ 90 ਰੁਪਏ ਦੇਣ ਦਾ ਲਾਲਚ ਦੇ ਕੇ ਉਹਨਾਂ ਦੀ ਲੁੱਟ ਕੀਤੀ ਜਾਂਦੀ ਹੈ। ਨੇਪਾਲ ਦੀ ਲਾਟਰੀ ਹੋਣ ਦਾ ਝਾਂਸਾ ਦੇ ਕੇ ਦੁਕਾਨਾਂ ਅੰਦਰ ਬੈਠੇ ਕਾਰਿੰਦੇ ਖੁਦ ਹੀ ਨੰਬਰ ਕੱਢਦੇ ਹਨ ਅਤੇ ਇਹ ਲਾਟਰੀ ਦਿ ਚ 12 ਘੰਟੇ ਚੱਲਦੀ ਹੈ। ਹਰ 15 ਮਿੰਟ ਬਾਅਦ ਤਿੰਨ ਨੰਬਰ ਕੱਢੇ ਜਾਂਦੇ ਹਨ। ਲਾਟਰੀ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਇਹਨਾਂ ਨੂੰ ਪੁਲਸ ਦਾ ਕੋਈ ਖੌਫ ਨਹੀਂ ਦਿਖਾਈ ਦੇ ਰਿਹਾ ਅਤੇ ਪੁਲਸ ਵੀ ਇਹਨਾਂ ਤੇ ਰਹਿਮ ਕਰ ਰਹੀ ਹੈ।
   ਜਦੋਂ ਰਾੜਾ ਸਾਹਿਬ ਵਿਖੇ ਚੱਲ ਰਹੇ ਲਾਟਰੀ ਦੇ ਗੈਰ ਕਾਨੂੰਨੀ ਧੰਦੇ ਨੂੰ ਕੈਮਰੇ ਚ ਕੈਦ ਕੀਤਾ ਗਿਆ ਤਾਂ ਇਸਦਾ ਸਰਗਨਾ ਕੈਮਰਾ ਬੰਦ ਕਰਨ ਦੀਆਂ ਧਮਕੀਆਂ ਦੇਣ ਲੱਗਾ। ਕੈਮਰੇ ਨੂੰ ਦੇਖ ਕੇ ਇਹ ਧੰਦਾ ਕਰਨ ਵਾਲੇ ਦੁਕਾਨਾਂ ਚੋਂ ਭੱਜ ਨਿਕਲੇ। ਉਥੇ ਮੌਜੂਦ ਕੁੱਝ ਗਰੀਬ ਲੋਕਾਂ ਨੇ ਦੱਸਿਆ ਕਿ ਉਹ ਲਾਟਰੀ ਖੇਡਣ ਆਉਂਦੇ ਹਨ ਅਤੇ 10-50 ਰੁਪਏ ਦੀ ਲਾਟਰੀ ਪਾ ਲੈਂਦੇ ਹਨ। ਨੰਬਰ ਆਉਣ ਤੇ 10 ਰੁਪਏ ਦੇ 90 ਰੁਪਏ ਮਿਲਦੇ ਹਨ। ਇਸ ਪੂਰੇ ਧੰਦੇ ਨੂੰ ਲੈ ਕੇ ਪਾਇਲ ਦੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਪੁਲਸ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਪਾਇਲ ਅੰਦਰ ਘਰ ਘਰ ਨਸ਼ਾ ਤਾਂ ਵਿਕਦਾ ਹੀ ਸੀ ਕਿ ਲਾਟਰੀ ਦਾ ਧੰਦਾ ਵੀ ਸਰੇਆਮ ਹੋਣ ਲੱਗ ਪਿਆ ਹੈ। ਵਿਧਾਇਕ ਨੇ ਆਪਣਾ ਡੀਐਸਪੀ ਅਤੇ ਐਸਐਚਓ ਲਾਇਆ ਹੋਇਆ ਹੈ। ਪੁਲਸ ਅੱਖਾਂ ਬੰਦ ਕਰਕੇ ਬੈਠੀ ਹੈ।




           




B

Leave a Reply

Your email address will not be published. Required fields are marked *

You may have missed