October 26, 2021

Aone Punjabi

Nidar, Nipakh, Nawi Soch

ਸ਼ਬ ਡਵੀਜਨ ਮੋੜ ਮੰਡੀ ਦੇ ਪਿੰਡ ਰਾਜਗੜ ਕੁੱਬੇ ਦੇ ਦਿੱਲੀ ਸੰਘਰਸ ਵਿੱਚ ਗਏ ਕਿਸਾਨ ਦੀ ਅੱਜ ਵਾਪਸ ਆਉਦੇ ਸਮੇ ਮੋਤ ਹੋ ਗਈ,

1 min read




ਮ੍ਰਿਤਕ ਕਿਸਾਨ ਸੰਘਰਸ ਦੋਰਾਨ ਬਿਮਾਰ ਹੋ ਗਿਆਂ ਸੀ ਜਿਸ ਨੂੰ ਅੱਜ ਪਿੰਡ ਲਿਆਦਾ ਜਾ ਰਿਹਾ ਸੀ,ਜਿਥੇ ਕਿਸਾਨਾਂ ਆਗੂਆਂ ਨੇ ਮ੍ਰਿਤਕ ਦੇ ਪ੍ਰੀਵਾਰ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਉਥੇ ਹੀ ਉਸ ਦਾ ਕਰਜਾ ਵੀ ਮਾਫ ਕਰਨ ਦੀ ਮੰਗ ਉਠਾਈ ਗਈ,ਮ੍ਰਿਤਕ ਆਪਣੇ ਪਿਛੇ ਆਪਣੀ ਬੁੱਢੀ ਮਾਤਾ,ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ।
ਵ\ੋ 01 ਇਹ ਤਸਵੀਰ ਸਬ ਡਵੀਜਨ ਮੋੜ ਦੇ ਪਿੰਡ ਰਾਜਗੜ ਕੁੱਬੇ ਦੇ ਕਿਸਾਨ ਤਰਸੇਮ ਸਿੰਘ ਦੀ ਹੈ,ਜੋ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਵਿੱਚ ਪਿਛਲੇ ਕਰੀਬ ਦੋ ਹਫਤੇ ਤੋ ਗਿਆਂ ਸੀ ਪਰ ਬੀਤੇ ਦਿਨ ਬਿਮਾਰ ਹੋ ਗਿਆਂ ਸੀ ਜਿਸ ਨੂੰ ਦਿੱਲੀ ਤੋ ਦਵਾਈ ਦਵਾ ਕੇ ਇਲਾਜ ਲਈ ਪਿੰਡ ਲਿਆਦਾ ਜਾ ਰਿਹਾ ਸੀ ਕਿ ਉਸ ਦੀ ਰਸਤੁੇ ਵਿੱਚ ਮੋਤ ਹੋ ਗਈ,ਮ੍ਰਿਤਕ ਕਿਸਾਨ ਤਰਸੇਮ ਸਿੰਘ ਤਿੰਨ ਭੈਣਾ ਦਾ ਲਾਡਲਾ ਵੀਰ ਅਤੇ ਵਿਧਵਾ ਬੁੱਢੀ ਮਾਤਾ ਦਾ ਇੱਕਲੋਤਾ ਪੁੱਤਰ ਸੀ,ਸਾਦੀ ਸੁਦਾ ਕਿਸਾਨ ਤਰਸੇਮ ਸਿੰਘ ਦੀ ਇੱਕ ਸੱਤ ਸਾਲ ਦਾ ਪੁੱਤਰ ਤੇ ਪਤਨੀ ਹਨ,ਮ੍ਰਿਤਕ ਤਰਸੇਮ ਸਿੰਘ ਕੋਲ ਮਹਿਜ ਡੇਢ ਏਕੜ ਜਮੀਨ ਅਤੇ ਸਿਰ ਤੇ ਕਰੀਬ ਸੱਤ ਲੱਖ ਰੁਪਿਏ ਦਾ ਕਰਜਾ ਹੈ,ਹੋਰਨਾ ਕਿਸਾਨਾਂ ਵਾਂਗ ਤਰਸੇਮ ਵੀ ਕਿਸਾਨੀ ਸੰਘਰਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਪੁੱਜਾ ਸੀ ਜੋ ਕਿ ਸੰਘਰਸ ਦੋਰਾਨ ਸੇਵਾ ਵੀ ਕਰਦਾ ਸੀ।ਮ੍ਰਿਤਕ ਦੀ ਪਤਨੀ ਨੇ ਦੱਸਿਆਂ ਕਿ ਕਿਸਾਨ ਤਰਸੇਮ ਸਿੰਘ 12 15 ਦਿਨ ਪਹਿਲਾ ਸੰਘਰਸ ਵਿੱਚ ਗਿਆਂ ਸੀ ਤੇ ਬਿਮਾਰ ਹੋਣ ਕਾਰਨ ਉਸ ਦੀ ਮੋਤ ਹੋ ਗਈ,

Leave a Reply

Your email address will not be published. Required fields are marked *