October 5, 2022

Aone Punjabi

Nidar, Nipakh, Nawi Soch

ਸਾਡਾ ਪੁਰਾਣਾ ਸੱਭਿਆਚਾਰ – ਦਰੀਆਂ

1 min read

Full Length Research Article DEVELOPMENT RESEARCH

ਜੇਕਰ ਪੰਜਾਬੀ ਸਭਿਆਚਾਰ ਦੀ ਗੱਲ ਕਰੀਏ ਤਾਂ ਬਹੁਤ ਵਿਸ਼ਾਲ ਹੈ ਸਾਡਾ ਸਭਿਆਚਾਰ ।ਪਰ ਅੱਜ ਕਿਤੇ ਨਾ ਕਿਤੇ ਸਾਡੇ ਇਸ ਸਭਿਆਚਾਰ ਨੂੰ ਕਿਸੇ ਨਾ ਕਿਸੇ ਦੀ ਨਜਰ ਲੱਗ ਗਈ ਹੈ।ਰੰਗ ਬਰੰਗਾ ਸਾਡਾ ਪੰਜਾਬੀ ਸਭਿਆਚਾਰ ਸੀ।ਅੱਜ ਕੁੱਝ ਅਜਿਹੇ ਵਿਸ਼ੇ ਨੇ ਜਿਨਾਂ ਤੇ ਗੱਲ ਕਰਨੀ ਬਣਦੀ ਹੈ। ਪੁਰਾਣੇ ਸਮੇ ਵਿੱਚ ਜਦੋਂ ਲੜਕੀ ਦਾ ਵਿਆਹ ਕੀਤਾ ਜਾਂਦਾ ਸੀ ਤਾਂ ਉਸ ਲੜਕੀ ਨੂੰ ਜੋ ਦਹੇਜ ਦਿੱਤਾ ਜਾਂਦਾ ਸੀ ਉਸ ਦੇ ਵਿੱਚ ਚਰਖਾ,ਸੰਦੂਕ ,ਫੁਲਕਾਰੀ,ਰੰਗ-ਬਰੰਗੀਆਂ ਦਰੀਆਂ ਤੇ ਹੋਰ ਬਹੁਤ ਨਿੱਕ ਸੁੱਖ ਸਮਾਨ ਦਿੱਤਾ ਜਾਂਦਾ ਸੀ।ਇਹਨਾਂ ਸਾਰਿਆਂ ਤੋਂ ਪਹਿਲਾ ਗੱਲ ਕਰਾਂਗੇ ਦਰੀਆਂ ਦੀ।


Best Place to see Punjabi Culture and Tradition - Reviews, Photos - Rangla  Punjab Haveli - Tripadvisor

10 ਕੁ ਸਾਲ ਪਹਿਲਾ ਅੋਰਤਾਂ ਦਰੀਆਂ ਬੁਨਿਆ ਕਰਦੀਆਂ ਸੀ।ਅੱਜ ਕੱਲ ਪੜ੍ਹੀ ਲਿਖੀ ਜਨਰੇਸ਼ਨ ਨੂੰ ਪਤਾ ਹੀ ਨਹੀ ਕੇ ਦਰੀਆਂ ਹੁੰਦੀਆਂ ਕੀ ਨੇ।ਪਹਿਲਾਂ ਔਰਤਾਂ ਵੱਲੋ ਕਪਾਹ ਨੂੰ ਪਿੰਜਾ ਕੇ ਉਸ ਦੀ ਰੂੰ ਬਣਾਈ ਜਾਦੀ ਸੀ।ਰੂੰ ਦੀਆਂ ਪੂਨੀਆਂ ਵੱਟੀਆਂ ਜਾਂਦੀਆਂ ਸੀ।ਉਹਨਾ ਪੂਨੀਆਂ ਨੂੰ ਚਰਖੇ ਨਾਲ ਕੱਤਿਆ ਜਾਦਾ ।ਉਹਨਾ ਗਲੋਟਿਆਂ ਨੂੰ ਟੇਰਣੇ ਨਾਲ ਲੱਛੇ ਬਣਾਏ ਜਾਂਦੇ।ਇਸ ਤੋਂ ਸੂਤ ਤਿਆਰ ਕੀਤਾ ਜਾਂਦਾ ।ਸੂਤ ਨੂੰ ਅਲੱਗ ਅਲੱਗ ਰੰਗਾਂ ਨਾਲ ਰੰਗਿਆਂ ਜਾਂਦਾ।ਦਰੀਆਂ ਲਈ ਸੂਤ ਤਿਆਰ ਹੋ ਜਾਦਾ।
ਲੋਹੇ ਦਾ ਇੱਕ ਅੱਡਾ ਤਿਆਰ ਕਰਵਾਇਆ ਜਾਂਦਾ ਤੇ ਉਸ ਤੇ ਪੱਕੇ ਧਾਗੇ ਨਾਲ ਦਰੀ ਬੁਣਨ ਲਈ ਉਸ ਅੱਡੇ ਨੂੰ ਤਣਿਆ ਜਾਂਦਾ।ਦਰੀ ਤਣ ਕੇ ਅੱਡੇ ਉਪਰ ਲੋਹੇ ਦਾ ਸਰੀਆ ਰੱਖ ਕੇ ਪੱਕੇ ਧਾਗੇ ਨਾਲ ਘੁੰਡੀਆ ਪਾ ਕੇ ਰੱਛ ਭਰਿਆ ਜਾਦਾ ।ਰੱਛ ਭਰ ਕੇ ਲੱਕੜ ਦੀ ਫੱਟੀ ਉਹਨਾ ਧਾਗਿਆਂ ਵਿੱਚ ਪਾਈ ਜਾਂਦੀ ਹੈ।ਫਿਰ ਦਰੀ ਬੁਨਣ ਲਈ ਗੁਆਢੀਆਂ ਦੇ ਘਰ ਜਾ ਕੇ ਨਮੁਨਾ ਲੈ ਕੇ ਆਉਣਾ ।ਜੇ ਕੋਈ ਨਵੀ ਵਿਆਹੀ ਆਉਦੀ ਤਾਂ ਉਸਦੀ ਪੇਟੀ ਖੁਲ੍ਹਵਾ ਕੇ ਦਰੀਆਂ ਦੇ ਨਮੂਨੇ ਵੇਖ ਕੇ ਉਹੀ ਨਮੂਨਾ ਆਪਣੀ ਦਰੀ ਵਿੱਚ ਪਾਉਣਾ।


13 Creative Punjab Crafts ideas | handicraft, arts and crafts, punjab

ਦਰੀਆਂ ਵਿੱਚ ਨਮੂਨੇ ਅਲੱਗ-ਅਲੱਗ ਤਰ੍ਹਾਂ ਦੇ ਪਾਏ ਜਾਂਦੇ ਸੀ ਜਿਵੇ ਗੋਭੀ ਦੇ ਫੁੱਲਾਂ ਦੇ ਨਮੂਨੇ ,ਛਲੀਆਂ ਵਾਲੇ ਨਮੂਨੇ,ਬਾਗ ਆਦਿ ਨਮੂਨੇ ਪਾਏ ਜਾਂਦੇ ਸੀ।ਰੰਗ ਬਰੰਗੀਆਂ ਸੂਤ ਦੀਆਂ ਛੋਟੀਆਂ ਛੋਟੀਆਂ ਗੁੱਟੀਆਂ ਬਣਾਈਆਂ ਜਾਂਦੀਆਂ ਸੀ।ਦਰੀ ਸੁਰੂ ਕਰਨ ਤੋਂ ਪਹਿਲਾਂ ਜਿੰਨੇ ਰੰਗ ਦਰੀ ਚ ਪਾਉਣੇ ਹੁੰਦੇ ਸੀ ਉਹਨਾ ਸਾਰੇ ਰੰਗਾਂ ਦੇ ਹੀ ਡੋਰੇ ਪਾਏ ਜਾਂਦੇ ਸੀ।ਫਿਰ ਨਮੂਨਾ ਸ਼ੁਰੂ ਕੀਤਾ ਜਾਦਾ ਸੀ।ਇਸ ਤਰਾਂ ਦਰੀਆਂ ਬੁਨੀਆਂ ਜਾਂਦੀਆਂ ਸੀ।ਐਵੇ ਸੋਹਣੇ ਸੋਹਣੇ ਰੰਗਾਂ ਨਾਲ ਦਰੀਆਂ ਤਿਆਰ ਕੀਤੀਆਂ ਜਾਂਦੀਆਂ ਨੇ।
ਅੱਜ ਕੱਲ ਦੇ ਬਚਿਆਂ ਨੂੰ ਇਸ ਵਾਰੇ ਕੁਝ ਨਹੀਂ ਪਤਾ ਕਿ ਦਰੀਆਂ ਹੁੰਦੀਆਂ ਕੀ ਨੇ।ਹੁਣ ਮੰਜੇ ਹੀ ਨਹੀਂ ਰਹੇ ਦਰੀਆਂ ਕਿੱਥੋ ਰਹਿਣਗੀਆਂ।ਪਹਿਲਾ ਜਦੋ ਘਰ ਕਿਸੇ ਰਿਸ਼ਤੇਦਾਰ ਨੇ ਰਹਿਣ ਆਉਣਾ ਤਾਂ ਮੰਜੇ ਉਪਰ ਦਰੀ ਵਿਛਾ ਕੇ ਦਰੀ ਤੇ ਕੱਢੀ ਹੋਈ ਚਾਦਰ ਵਿਛਾਈ ਜਾਂਦੀ ਸੀ।ਫਿਰ ਰਿਸ਼ਤੇਦਾਰ ਨੂੰ ਸੌਣ ਲਈ ਕਿਹਾ ਜਾਂਦਾ ਸੀ।ਇਹ ਸਾਰੀਆਂ ਪੁਰਾਣੀਆਂ ਚੀਜਾਂ ਸਾਡੇ ਤੋਂ ਅਲੋਪ ਹੋ ਰਹੀਆਂ ਨੇ।ਰੀਝਾਂ ਦੀ ਤਰਜਮਾਨੀ ਕਰਦਾ ਕਲਾ ਦਾ ਇਹ ਰੂਪ ਲੋਪ ਹੋ ਰਹਿਾ ਹੈ। ਅੱਜ ਦੀ ਰੁਝੇਵਆਿਂ ਭਰੀ ਜ਼ਿੰਦਗੀ ਵੱਿਚ ਲੋਕਾਂ ਕੋਲ ਦਰੀਆਂ ਬੁਨਣ ਦੀ ਵਹਿਲ ਨਹੀਂ। ਹੁਣ ਮਸ਼ੀਨਾਂ ਦੇ ਬਣੇ , ਚਾਦਰਾਂ ਘਰ-ਘਰ ਆ ਚੁੱਕੀਆਂ ਹਨ। ਇਸ ਕਲਾ ਦੇ ਇਸ ਰੂਪ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ ਤਾਂ ਜੋ ਰੀਝਾਂ ਦੀ ਮੁੜ ਦੁਬਾਰਾ ਦਰੀਆਂ ਸ਼ਿੰਗਾਰ ਦਾ ਆਧਾਰ ਬਣ ਜਾਵੇ।

Leave a Reply

Your email address will not be published. Required fields are marked *