ਜ਼ਮੀਨ ਦੇ ਟੁੱਕੜੇ ਨੂੰ ਲੈਕੇ ਸ਼ਰੀਕਾ ਵਿੱਚ ਗੋਲ਼ੀ ਇਕ ਦੀ ਮੌਤ ਦੋ ਜ਼ਖਮੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
1 min read
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭਾਭੀ ਦਲਬੀਰ ਕੌਰ ਨੇ ਦੱਸਿਆ ਕਿ ਉਸਦਾ ਜੇਠ ਬਲਵਿੰਦਰ ਸਿੰਘ ਅਤੇ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਖੇਤਾਂ ਵਿੱਚ ਵਿੱਚ ਭਿੰਡੀਆਂ ਦੀ ਫਸਲ ਲਗਾਈ ਹੋਈ ਹੈ ਅਤੇ ਉਸਦਾ ਚਾਚਾ ਅਮਰੀਕ ਸਿੰਘ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨਿਤ ਨਾਲ ਖੇਤ ਵਾਉਣ ਲੱਗਾ ਸੀ ਜਦ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਸਨੇ ਪਿਸਟਲ ਨਾਲ ਚਾਰ ਰੋਂਦ ਫ਼ਾਇਰ ਕੀਤੇ ਜਿਹਨਾਂ ਵਿਚੋਂ 2 ਗੋਲੀਆਂ ਬਲਵਿੰਦਰ ਸਿੰਘ ਦੇ ਲੱਗੀਆਂ ਜਿਸਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਇਕ ਗੋਲੀ ਉਸਦੀ ਜੇਠਾਣੀ ਮਨਜੀਤ ਕੌਰ ਦੇ ਮੋਢੇ ਤੇ ਲੱਗੀ ਅਤੇ ਇਕ ਉਸਦੇ ਪੁੱਤਰ ਦੀ ਛਾਤੀ ਵਿਚ ਲੱਗੀ ਜਿਸ ਕਾਰਨ ਦੋਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ