October 18, 2021

Aone Punjabi

Nidar, Nipakh, Nawi Soch

1 min read

Print allIn new windowਗੁਰਦੁਆਰਾ ਆਲਮਗੀਰ ਵਿਖੇ ਕੋਰੋਨਾ ਪੀੜ੍ਹਤ ਮਰੀਜ਼ਾਂ ਲਈ ਲਗਾਏ ਗਏ ਸਪੈਸ਼ਲ ਬੈੱਡ, ਮੁਫ਼ਤ ਆਕਸੀਜਨ ਸਿਲੰਡਰ ਵੀ ਕਰਵਾਏ ਜਾਣਗੇ ਮੁਹੱਈਆ।
 ਗੁਰਦੁਆਰਾ ਆਲਮਗੀਰ ਵਿਖੇ ਕੋਰੋਨਾ ਪੀੜ੍ਹਤ ਮਰੀਜ਼ਾਂ ਲਈ ਲਗਾਏ ਗਏ ਸਪੈਸ਼ਲ ਬੈੱਡ, ਮੁਫ਼ਤ ਆਕਸੀਜਨ ਸਿਲੰਡਰ ਵੀ ਕਰਵਾਏ ਜਾਣਗੇ ਮੁਹੱਈਆ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ ‘ਤੇ ਇਤਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਕੋਰੋਨਾ ਪੀੜ੍ਹਤ ਮਰੀਜ਼ਾਂ ਲਈ ਸਪੈਸ਼ਲ ਬੈੱਡ ਲਗਾ ਕੇ ਮੁਫ਼ਤ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ | ਉਪਰੋਕਤ ਜਾਣਕਾਰੀ ਦਿੰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ  ਨੇ ਦੱਸਿਆ ਕਿ ਕੋਰੋਨਾ ਪੀੜਤ ਮਰੀਜਾਂ ਨੂੰ ਆਕਸੀਜਨ ਅਤੇ ਬੈਡ ਮੁਹੱਈਆਂ ਕਰਵਾਉਣ ਲਈ ਗੁਰਦੁਆਰਾ ਆਲਮਗੀਰ ਵਿਖੇ ਆਕਸੀਜਨ ਲੰਗਰ ਦੀ ਵਿਵਸਥਾ ਕੀਤੀ ਗਈ ਹੈ | ਉਕਤ ਆਗੂਆਂ ਨੇ ਦੱਸਿਆ ਕਿ ਲੋੜਵੰਦ ਮਰੀਜ਼ ਲਈ ਕਿਸੇ ਵੀ ਵੇਲੇ ਗੁਰੂਘਰ ਤੋਂ ਆਕਸੀਜਨ ਦੀ ਸਹੂਲਤ ਮੁੱਫ਼ਤ ਹਾਸਲ ਕੀਤੀ ਜਾ ਸਕਦੀ ਹੈ | ਉਨ੍ਹਾ ਕਿਹਾ ਕਿ ਗੁਰੂਘਰ ਦੇ ਚਾਰੇ ਦਰਵਾਜੇ ਹਰ ਧਰਮ ਲਈ 24 ਘੰਟੇ ਖੁਲ੍ਹੇ ਹਨ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਹਰੇਕ ਲੋੜਵੰਦ ਨੂੰ ਆਕਸੀਜਨ ਤੇ ਬੈਡ ਦਿੱਤਾ ਜਾਵੇਗਾ |

Leave a Reply

Your email address will not be published. Required fields are marked *