August 18, 2022

Aone Punjabi

Nidar, Nipakh, Nawi Soch

ਸਨੈਚ ਰਮਹਿਜ ਦੋ ਸੈਕਿੰਡ ਚ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ…ਘਟਨਾ ਸੀਸੀਟੀਵੀ ਵਿੱਚ ਕੈਦ

1 min read

ਲੁਧਿਆਣਾ ਪੁਲਸ ਵਲੋਂ ਲੋਕਾਂ ਦੀ ਸੁਰੱਖਿਆ ਨੂੰ  ਯਕੀਨੀ ਬਣਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਅਪਰਾਧੀ ਪੁਲਸ ਤੋਂ ਦੋ ਕਦਮ ਅੱਗੇ ਚੱਲ ਰਹੇ ਨੇ ਤੇ ਸ਼ਰੇਆਮ ਚੋਰੀ ਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜ੍ਹੇ ਕਰ ਰਹੇ ਹਨ  ਤਾਜਾ ਮਾਮਲਾ ਦਰੇਸੀ ਥਾਣੇ ਅਧੀਨ ਆਉਂਦੇ ਮੁਹੱਲਾ ਵਿਸ਼ਨੂੰ ਪੁਰੀ ਦਾ ਜਿੱਥੇ ਦੋ ਮੋਟਰਸਾਈਕਲ ਸਵਾਰ ਮੁਲਜ਼ਮਾਂ ਮਹਿਜ ਦੋ ਸੈਕਿੰਡ ਚ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ ਇਸ ਘਟਨਾ ਦੀਆਂ ਤਸਵੀਰਾਂ ਨੇੜੇ ਲੱਗੇ ਸ਼ੀਸ਼ੀਟੀਵੀ ਕੈਮਰੇ ਚ ਕੈਦ ਹੋ ਗੲੀਆਂ ਅਤੇ ਜਿਸ ਨੇ ਇਹ ਤਸਵੀਰਾਂ ਦੇਖੀਆਂ ਉਹ ਦੰਗ ਰਹਿ ਗਿਆ ਕਿ ਕਿਸ ਤਰ੍ਹਾਂ ਕੋਈ ਮੁਲਜ਼ਮ ਦੋ ਸੈਕਿੰਡ ਚ ਵਾਰਦਾਤ ਨੂੰ ਅੰਜਾਮ ਦੇ ਫ਼ਰਾਰ ਹੋ ਗਏ ਉਹ ਦਿਨ ਦਿਹਾੜੇ , ਇਸ ਘਟਨਾ ਤੋਂ ਬਾਅਦ ਪੂਰੇ ਮੁਹੱਲੇ ਚ ਦਹਿਸ਼ਤ ਦਾ ਮਾਹੌਲ ਹੈ ਦੱਸ ਦੇਈਏ ਕਿ ਏਸੇ ਮੁਹੱਲੇ ਚ ਕੁਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਇੱਕ ਹੋਰ ਬਜ਼ੁਰਗ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ ਸਨ।

Leave a Reply

Your email address will not be published. Required fields are marked *