September 21, 2021

Aone Punjabi

Nidar, Nipakh, Nawi Soch

1 min read

Hangouts

Print allIn new windowਫਾਜ਼ਿਲਕਾ ਪੁਲਿਸ ਨੇ ਸਵਾ ਕਰੋੜ ਦੀ ਹੈਰੋਇਨ ਦੇ ਨਾਲ 2 ਨੂੰ ਕੀਤਾ ਕਾਬੂ
ਫ਼ਾਜ਼ਿਲਕਾ ਪੁਲੀਸ ਨੇ ਅੱਜ ਗਸ਼ਤ ਦੇ ਦੌਰਾਨ ਬਾਧਾ ਪੁਲ ਦੇ ਨੇੜੇ ਜਲਾਲਾਬਾਦ ਦੀ ਤਰਫੋਂ ਆ ਰਹੀ ਇਕ ਵੈਗਨਾਰ ਕਾਰ ਨੂੰ ਸ਼ੱਕ ਦੀ ਬਿਨਾਅ ਤੇ ਰੋਕਿਆ ਗਿਆ ਤਾਂ ਕਾਰ ਦੇ ਗਿਅਰਬਾਕਸ ਦੇ ਨਾਲ ਬੰਨ੍ਹੀ ਹੈਰੋਇਨ ਬਰਾਮਦ ਹੋਈ ਹੈ ਜਿਸ ਤੇ ਪੁਲਸ ਨੇ ਮੌਕੇ ਤੇ ਕਾਰ ਸਵਾਰ ਦੋ ਲੋਕਾਂ ਨੂੰ ਸਵਾ ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਇਸ ਮਾਮਲੇ ਵਿਚ ਫ਼ਾਜ਼ਿਲਕਾ ਦੇ ਡੀਐਸਪੀ ਜਸਬੀਰ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਕਰਦਿਆ ਇਸ ਸਬੰਧੀ ਜਿਥੇ ਸਾਰੀ ਜਾਣਕਾਰੀ ਦਿੱਤੀ ਹੈ ਉਥੇ ਹੀ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਕਤ ਨੌਜਵਾਨ ਫ਼ਾਜ਼ਿਲਕਾ ਦੇ ਰਹਿਣ ਵਾਲੇ ਨੇ ਜਿਹੜੇ ਦਿੱਲੀ ਤੋਂ ਹੈਰੋਇਨ ਲੈ ਕੇ ਆ ਰਹੇ ਸੀ ਤੇ ਇਨ੍ਹਾਂ ਵੱਲੋਂ ਅੱਗੇ ਸਪਲਾਈ ਕੀਤੀ ਜਾਣੀ ਸੀ ਫਿਲਹਾਲ ਪੁਲਸ ਵੱਲੋਂ  ਇਸ ਮਾਮਲੇ ਵਿਚ ਆਰੋਪੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ  

Leave a Reply

Your email address will not be published. Required fields are marked *